ਪੰਜਾਬ: 500 ਦੇ ਨੋਟ ਬਦਲੇ ਮਿਲੇ 3,00,00,000 ਰੁਪਏ! ਰਾਤੋ-ਰਾਤ ਚਮਕ ਗਈ ਕਿਸਮਤ

Thursday, May 28, 2026 - 06:20 PM (IST)

ਪੰਜਾਬ: 500 ਦੇ ਨੋਟ ਬਦਲੇ ਮਿਲੇ 3,00,00,000 ਰੁਪਏ! ਰਾਤੋ-ਰਾਤ ਚਮਕ ਗਈ ਕਿਸਮਤ

ਲੁਧਿਆਣਾ: ਕਹਿੰਦੇ ਹਨ ਕਿ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ ਅਤੇ ਜਦੋਂ ਪ੍ਰਮਾਤਮਾ ਦਿੰਦਾ ਹੈ, ਤਾਂ ਸਭ ਕੁੱਝ ਬਦਲ ਜਾਂਦਾ ਹੈ। ਅਜਿਹਾ ਹੀ ਕੁਝ ਲੁਧਿਆਣਾ ਵਿਚ ਕਪੜੇ ਸਿਉਣ ਵਾਲੇ ਇਕ ਨੌਜਵਾਨ ਨਾਲ ਹੋਇਆ ਹੈ। ਮੂਲ ਰੂਪ ਵਿਚ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਦਿਨੇਸ਼ ਕੁਸ਼ਵਾਹਾ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ। ਦਿਨੇਸ਼ ਨੇ ਸਿੱਕਮ ਸਟੇਟ ਲਾਟਰੀ ਵਿਚ 3 ਕਰੋੜ ਰੁਪਏ ਦਾ ਬੰਪਰ ਇਨਾਮ ਜਿੱਤਿਆ ਹੈ। ਦਿਨੇਸ਼ ਪਿਛਲੇ ਕਰੀਬ 15 ਸਾਲਾਂ ਤੋਂ ਲਗਾਤਾਰ ਲਾਟਰੀ ਦੀ ਟਿਕਟ ਖਰੀਦ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਸੀ। 16 ਮਈ ਨੂੰ ਕੱਢੇ ਗਏ ਡਰਾਅ ਵਿਚ ਉਸ ਦੀ ਟਿਕਟ ਨੇ ਪਹਿਲਾ ਇਨਾਮ ਜਿੱਤਿਆ।

500 ਰੁਪਏ ਦੇ ਨੋਟ ਨੇ ਬਣਾਇਆ ਕਰੋੜਪਤੀ

ਦਿਨੇਸ਼ ਨੇ ਇਹ ਟਿਕਟ ਲੁਧਿਆਣਾ ਦੇ ਘੰਟਾ ਘਰ ਚੌਕ ਸਥਿਤ ਦੁਕਾਨ ਤੋਂ ਸਿਰਫ਼ 500 ਰੁਪਏ ਦਾ ਇਕ ਨੋਟ ਦੇ ਖਰੀਦੀ ਸੀ, ਜਿਸ 'ਤੇ ਉਸ ਦਾ 3 ਕਰੋੜ ਰੁਪਏ ਦਾ ਇਨਾਮ ਨਿਕਲ ਆਇਆ ਹੈ। ਜਦੋਂ ਉਹ ਅੱਜ ਆਪਣੀ ਜੇਤੂ ਟਿਕਟ ਲੈ ਕੇ ਉੱਥੇ ਪਹੁੰਚਿਆ, ਤਾਂ ਉਸ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਢੋਲ-ਢਮਕਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਦੁਕਾਨ ਦੇ ਮਾਲਕ ਅਨੁਸਾਰ ਇਨਾਮੀ ਰਾਸ਼ੀ ਦਿਵਾਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦਿਨੇਸ਼ ਨੇ ਦੱਸਿਆ ਕਿ ਉਹ ਇੱਕ ਬਹੁਤ ਹੀ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਲੁਧਿਆਣਾ ਦੀ ਇਕ ਫੈਕਟਰੀ ਵਿੱਚ ਰੋਜ਼ਾਨਾ 12-12 ਘੰਟੇ ਸਿਲਾਈ ਦਾ ਕੰਮ ਕਰਕੇ ਆਪਣੇ ਪਤਨੀ ਅਤੇ ਤਿੰਨ ਬੱਚਿਆਂ ਦਾ ਪੇਟ ਪਾਲਦਾ ਸੀ। ਭਾਵੁਕ ਹੁੰਦਿਆਂ ਦਿਨੇਸ਼ ਨੇ ਕਿਹਾ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇੰਨੀ ਵੱਡੀ ਰਕਮ ਉਸ ਦੇ ਹੱਥ ਲੱਗੇਗੀ। ਇਸ ਇਨਾਮ ਨੇ ਉਸ ਦੇ ਬੱਚਿਆਂ ਦੇ ਭਵਿੱਖ ਅਤੇ ਪਰਿਵਾਰ ਦੀਆਂ ਦਿੱਕਤਾਂ ਨੂੰ ਹਮੇਸ਼ਾ ਲਈ ਦੂਰ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਦੀ ਵਰਤੋਂ ਕਿਵੇਂ ਕਰਨੀ ਹੈ, ਇਸ ਦਾ ਫੈਸਲਾ ਆਪਣੇ ਪਰਿਵਾਰ ਨਾਲ ਬੈਠ ਕੇ ਕਰੇਗਾ।


author

Anmol Tagra

Content Editor

Related News