ਪੰਜਾਬ ਬੋਰਡ ਵੱਲੋਂ 5ਵੀਂ ਤੇ 8ਵੀਂ ਜਮਾਤ ਦੀ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਦੇ ਸ਼ਡਿਊਲ ''ਚ ਵਾਧਾ
Saturday, Feb 13, 2021 - 08:59 AM (IST)
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ 8ਵੀਂ ਜਮਾਤ ਦੀ ਮਾਰਚ-2021 ਦੀ ਪ੍ਰੀਖਿਆ ਸਬੰਧੀ ਫ਼ੀਸ ਜਮ੍ਹਾਂ ਕਰਵਾਉਣ ਦੇ ਸ਼ਡਿਊਲ 'ਚ ਵਾਧਾ ਕੀਤਾ ਗਿਆ ਹੈ। ਜਿਹੜੇ ਸਕੂਲਾਂ ਨੇ 11 ਫਰਵਰੀ ਤੱਕ ਪ੍ਰੀਖਿਆਰਥੀਆਂ ਦੀ ਰਜਿਸਟ੍ਰੇਸ਼ਨ ਅਤੇ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਈ ਹੈ, ਉਨ੍ਹਾਂ ਨੂੰ ਫਾਈਲਨ ਸਬਮਿਸ਼ਨ ਕਰਨ ਲਈ ਆਖ਼ਰੀ ਮੌਕਾ ਦਿੱਤਾ ਜਾ ਰਿਹਾ ਹੈ।
ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ 19 ਫਰਵਰੀ ਤੱਕ 5ਵੀਂ ਜਮਾਤ ਦੀ ਬਣਦੀ ਫ਼ੀਸ 750 ਲੇਟ ਫ਼ੀਸ ਨਾਲ, ਜਦੋਂ ਕਿ 8ਵੀਂ ਜਮਾਤ ਲਈ ਬਣਦੀ ਫ਼ੀਸ 1500 ਨਾਲ ਲੇਟ ਫ਼ੀਸ ਆਨਲਾਈਨ ਐਂਟਰੀ ਅਤੇ ਚਾਲਾਨ ਜਨਰੇਟ ਕਰ ਸਕਦੇ ਹਨ ਅਤੇ ਅਤੇ ਬੈਂਕ 'ਚ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 26 ਫਰਵਰੀ ਹੋਵੇਗੀ।
ਇਸੇ ਤਰ੍ਹਾਂ ਸਰਕਾਰੀ ਅਤੇ ਏਡਿਡ ਸਕੂਲ ਦੋਵੇਂ ਜਮਾਤਾਂ ਲਈ ਬਿਨਾਂ ਲੇਟ ਫ਼ੀਸ ਤੋਂ 19 ਫਰਵਰੀ ਤੱਕ ਆਨਲਾਈਨ ਐਂਟਰੀ ਅਤੇ ਚਾਲਾਨ ਜਨਰੇਟ ਕਰ ਸਕਦੇ ਹਨ ਅਤੇ 26 ਫਰਵਰੀ ਤੱਕ ਬੈਂਕ 'ਚ ਫ਼ੀਸ ਜਮ੍ਹਾਂ ਕਰਵਾ ਸਕਦੇ ਹਨ।
ਨੋਟ : ਪੰਜਾਬ ਬੋਰਡ ਵੱਲੋਂ ਫ਼ੀਸਾਂ ਜਮ੍ਹਾਂ ਕਰਵਾਉਣ ਸਬੰਧੀ ਦਿੱਤੇ ਆਖ਼ਰੀ ਮੌਕੇ ਬਾਰੇ ਦਿਓ ਰਾਏ