P.S.E.B. ਵਲੋਂ ਰੱਦ 5ਵੀਂ, 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਅਪ੍ਰੈਲ ਮਹੀਨੇ ਤੋਂ ਹੋਣਗੀਆਂ ਸ਼ੁਰੂ
Friday, Mar 20, 2020 - 10:41 PM (IST)
ਲੁਧਿਆਣਾ,(ਵਿੱਕੀ): ਕੋਰੋਨਾ ਵਾਇਰਸ ਦੇ ਵਧਦੇ ਖੌਫ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰੱਦ ਕੀਤੀਆਂ ਗਈਆਂ 5ਵੀਂ, 10ਵੀਂ ਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਸ਼ੁੱਕਰਵਾਰ ਸ਼ਾਮ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ।
ਪੀ. ਐੱਸ. ਈ. ਬੀ. ਦੇ ਕੰਟ੍ਰੋਲਰ ਆਫ ਐਗਜ਼ਾਮੀਨੇਸ਼ਨ ਜਨਕ ਰਾਜ ਮਹਰੋਕ ਵੱਲੋਂ ਜਾਰੀ ਨਵੀਂ ਡੇਟਸ਼ੀਟ ਮੁਤਾਬਕ 5ਵੀਂ ਕਲਾਸ ਦੀ ਪ੍ਰੀਖਿਆ 1 ਤੋਂ 3 ਅਪ੍ਰੈਲ ਤੱਕ, 10ਵੀਂ ਕਲਾਸ ਦੀ ਪ੍ਰੀਖਿਆ 3 ਤੋਂ 23 ਅਪ੍ਰੈਲ ਤੱਕ ਅਤੇ 12ਵੀਂ ਕਲਾਸ ਦੀ ਪ੍ਰੀਖਿਆ 3 ਤੋਂ 18 ਅਪ੍ਰੈਲ ਤੱਕ ਨਿਰਧਾਰਤ ਪ੍ਰੀਖਿਆ ਕੇਂਦਰਾਂ 'ਚ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੀ ਪ੍ਰੀਖਿਆ ਦਾ ਸ਼ਡਿਊਲ ਬਾਅਦ ਵਿਚ ਜਾਰੀ ਕੀਤਾ ਜਾਵੇਗਾ। ਨਵੀਂ ਜਾਰੀ ਕੀਤੀ ਗਈ ਡੇਟਸ਼ੀਟ ਅਤੇ ਹੋਰ ਜਾਣਕਾਰੀ ਬੋਰਡ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਮੁਹੱਈਆ ਹੈ।