ਚੌਕੀਦਾਰ ਨੂੰ ਪਰਿਵਾਰ ਸਮੇਤ ਕਮਰੇ ’ਚ ਬੰਦ ਕਰਕੇ ਸਿਲੰਡਰ ਕੀਤੇ ਚੋਰੀ

Sunday, Apr 12, 2026 - 02:45 PM (IST)

ਚੌਕੀਦਾਰ ਨੂੰ ਪਰਿਵਾਰ ਸਮੇਤ ਕਮਰੇ ’ਚ ਬੰਦ ਕਰਕੇ ਸਿਲੰਡਰ ਕੀਤੇ ਚੋਰੀ

ਪਟਿਆਲਾ (ਬਲਜਿੰਦਰ)-ਪਟਿਆਲਾ ਸ਼ਹਿਰ ਦੇ ਚੌਰਾ-ਸਨੌਰੀ ਰੋਡ ’ਤੇ ਸਥਿਤ ਇਕ ਗੈਸ ਏਜੰਸੀ ਦੇ ਗੋਦਾਮ ’ਚੋਂ ਬੀਤੀ ਰਾਤ ਚੋਰਾਂ ਨੇ ਚੌਕੀਦਾਰ ਨੂੰ ਪਰਿਵਾਰ ਸਮੇਤ ਕਮਰੇ ਵਿਚ ਬੰਦ ਕਰਕੇ 15 ਗੈਸ ਸਿਲੰਡਰ ਚੋਰੀ ਕਰ ਲਏ ਹਨ। ਏਜੰਸੀ ਦੇ ਮਾਲਕ ਅਤੇ ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਅਤੇ ਜ਼ਿਲ੍ਹਾ ਰਾਈਸ ਮਿੱਲਰ ਐਸੋਸੀਏਸ਼ਨ ਦੇ ਚੇਅਰਮੈਨ ਪਵਨ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ‘ਸਿੰਗਲਾ ਇੰਡੇਨ ਗੈਸ ਏਜੰਸੀ’ ਹੈ, ਜਿੱਥੇ 19 ਕਿੱਲੋ ਵਾਲੇ ਗੈਸ ਸਿਲੰਡਰਾਂ ਦਾ ਕੰਮ ਹੁੰਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਅਨੋਖਾ ਮਾਮਲਾ! 25 ਸਾਲਾਂ ਬਾਅਦ ਜਦ ਘਰ ਪਹੁੰਚਿਆ 'ਮਰ ਚੁੱਕਾ' ਪਤੀ ਤਾਂ ਪਤਨੀ ਨੇ ਕੀਤਾ...

ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀ ਗੋਦਾਮ ਵਿਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਚੌਕੀਦਾਰ ਦੇ ਕਮਰੇ ਨੂੰ ਬਾਹਰੋਂ ਤਾਲਾ ਲਗਾ ਕੇ ਉਸ ਨੂੰ ਪਰਿਵਾਰ ਸਮੇਤ ਅੰਦਰ ਬੰਦ ਕਰ ਦਿੱਤਾ। ਚੋਰਾਂ ਵੱਲੋਂ ਅੰਜਾਮ ਦਿੱਤੀ ਗਈ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਚੋਰਾਂ ਨੇ ਉਥੋਂ 15 ਵਪਾਰਕ ਸਿਲੰਡਰ ਚੋਰੀ ਕੀਤੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਨੌਰ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ:Punjab: ਇਕੋ ਪਰਿਵਾਰ ਦੇ 4 ਜੀਆਂ ਦੀ ਭਿਆਨਕ ਹਾਦਸੇ 'ਚ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਸੋਗ 'ਚ ਡੁੱਬੇ ਲੋਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News