ਪੰਜਾਬ : ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਨੂੰ ਵੱਡੀ ਰਾਹਤ, RTO ਨੇ ਹਜ਼ਾਰਾਂ ਲਾਇਸੈਂਸ ਸੇਵਾਵਾਂ...
Thursday, Jul 16, 2026 - 10:48 AM (IST)
ਲੁਧਿਆਣਾ (ਰਾਮ) : ਖੇਤਰੀ ਟਰਾਂਸਪੋਰਟ ਦਫ਼ਤਰ (ਆਰ. ਟੀ. ਓ.) ਨੇ ਡਰਾਈਵਿੰਗ ਲਾਇਸੈਂਸ ਅਤੇ ਲਰਨਿੰਗ ਲਾਇਸੈਂਸ ਨਾਲ ਜੁੜੀਆਂ ਸੇਵਾਵਾਂ ਦੇ ਨਿਪਟਾਰੇ ’ਚ ਸ਼ਲਾਘਾਯੋਗ ਉਪਲੱਬਧੀ ਹਾਸਲ ਕੀਤੀ ਹੈ। ਆਰ. ਟੀ. ਓ. ਮਨਕਵਲ ਸਿੰਘ ਚਾਹਲ ਨੇ ਦੱਸਿਆ ਕਿ ਵਿਭਾਗ ’ਚ ਡਰਾਈਵਿੰਗ ਲਾਇਸੈਂਸ (ਡੀ. ਐੱਲ.) ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.) ਨਾਲ ਸਬੰਧਿਤ ਕਿਸੇ ਵੀ ਕਿਸਮ ਦੀ ਅਪਰੂਵਲ (ਮਨਜ਼ੂਰੀ) ਬਕਾਇਆ ਨਹੀਂ ਹੈ। ਸਾਰੇ ਬਿਨੈ-ਪੱਤਰਾਂ ਦਾ ਸਮਾਂਬੱਧ ਤਰੀਕੇ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 1 ਜਨਵਰੀ ਤੋਂ 15 ਜੁਲਾਈ ਤੱਕ ਵਿਭਾਗ ਨੇ ਡਰਾਈਵਿੰਗ ਲਾਇਸੈਂਸ (ਡੀ. ਐੱਲ.) ਨਾਲ ਸਬੰਧਿਤ 38,361 ਸੇਵਾਵਾਂ ਨੂੰ ਮਨਜ਼ੂਰੀ ਦਿੱਤੀ ਹੈ।
ਉੱਥੇ ਹੀ ਲਰਨਿੰਗ ਲਾਇਸੈਂਸ (ਐੱਲ. ਐੱਲ.) ਨਾਲ ਸਬੰਧਿਤ 36,381 ਸੇਵਾਵਾਂ ਦਾ ਵੀ ਸਫ਼ਲਤਾ ਪੂਰਵਕ ਨਿਪਟਾਰਾ ਕੀਤਾ ਗਿਆ ਹੈ। ਇਸ ਤਰ੍ਹਾਂ ਸਿਰਫ ਸਾਢੇ 6 ਮਹੀਨਿਆਂ ’ਚ ਵਿਭਾਗ ਨੇ ਕੁੱਲ 74,742 ਲਾਇਸੈਂਸ ਸੇਵਾਵਾਂ ਦਾ ਨਿਪਟਾਰਾ ਕਰ ਕੇ ਰਿਕਾਰਡ ਬਣਾਇਆ ਹੈ। ਆਰ. ਟੀ. ਓ. ਮਨਕਵਲ ਸਿੰਘ ਚਾਹਲ ਨੇ ਕਿਹਾ ਕਿ ਵਿਭਾਗ ਦਾ ਮਕਸਦ ਲੋਕਾਂ ਨੂੰ ਪਾਰਦਰਸ਼ੀ, ਤੁਰੰਤ ਅਤੇ ਗੁਣਵੱਤਾ ਪੂਰਵਕ ਸੇਵਾਵਾਂ ਉਪਲੱਬਧ ਕਰਵਾਉਣਾ ਹੈ। ਸਾਰੇ ਬਿਨੈ-ਪੱਤਰਾਂ ਦੀ ਨਿਯਮਿਤ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਬਿਨੈਕਾਰ ਨੂੰ ਫਾਲਤੂ ਇੰਤਜ਼ਾਰ ਨਾ ਕਰਨਾ ਪਵੇ।
ਇਹ ਵੀ ਪੜ੍ਹੋ : PRTC ਦੀਆਂ ਬੱਸਾਂ ਨਹੀਂ ਚੱਲਣਗੀਆਂ! ਯੂਨੀਅਨ ਨੇ ਕੀਤਾ ਵੱਡਾ ਐਲਾਨ, ਵੱਡੀ ਮੁਸ਼ਕਲ 'ਚ ਸਵਾਰੀਆਂ
ਸਕੂਲਾਂ ’ਚ ਚਲਾਈ ਜਾਵੇਗੀ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ
ਸੜਕ ਸੁਰੱਖਿਆ ਪ੍ਰਤੀ ਲੋਕਾਂ ਵਿਸ਼ੇਸ਼ ਕਰ ਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਆਰ. ਟੀ. ਓ. ਦਫ਼ਤਰ ਵਲੋਂ 17-18 ਜੁਲਾਈ ਨੂੰ ਕੇ. ਵੀ. ਐੱਮ. ਸਕੂਲ ਸਿਵਲ ਲਾਈਨਜ਼ ਅਤੇ ਡੀ. ਏ. ਵੀ. ਪਬਲਿਕ ਸਕੂਲ ਬੀ. ਆਰ. ਐੱਸ. ਨਗਰ ’ਚ ਵਿਸ਼ੇਸ਼ ਰੋਡ ਸੇਫਟੀ ਅਵੇਅਰਨੈੱਸ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਪ੍ਰੋਗਰਾਮਾਂ ਦੌਰਾਨ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ, ਹੈਲਮੇਟ ਅਤੇ ਸੀਟ ਬੈਲਟ ਦੀ ਵਰਤੋਂ, ਸੁਰੱਖਿਅਤ ਵਾਹਨ ਚਲਾਉਣ ਅਤੇ ਸੜਕ ਹਾਦਸਿਆਂ ਤੋਂ ਬਚਾਅ ਦੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਸਕੂਲ ਪੱਧਰ ’ਤੇ ਦਿੱਤੀ ਗਈ ਜਾਗਰੂਕਤਾ ਭਵਿੱਖ ’ਚ ਜ਼ਿੰਮੇਵਾਰ ਅਤੇ ਸੁਰੱਖਿਅਤ ਵਾਹਨ ਚਾਲਕਾਂ ਦੇ ਨਿਰਮਾਣ ’ਚ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਐੱਸ. ਓ. ਮਨੀਸ਼, ਏ. ਆਰ. ਟੀ. ਓ. ਦੀਪਕ ਠਾਕੁਰ ਅਤੇ ਸਟੈਨੋ ਨਵਦੀਪ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
