ਵਿਦੇਸ਼ੀ ਸੈਲਾਨੀਆਂ ਦੀ ਪਹਿਲੀ ਪੰਸਦ ਬਣਿਆ ਪੰਜਾਬ, ਸ੍ਰੀ ਹਰਿਮੰਦਰ ਸਾਹਿਬ ਦੇਖਣ ਖਿੱਚੇ ਚਲੇ ਆਉਂਦੇ ਹਨ ਲੋਕ

09/04/2017 10:57:58 AM

ਅੰਮ੍ਰਿਤਸਰ — ਵਿਦੇਸ਼ੀ ਸੈਲਾਨੀਆਂ ਦੇ ਪੰਜਾਬ 'ਚ ਆਉਣ ਦੇ ਮਾਮਲੇ 'ਚ ਰਾਜ ਦਾ ਸਥਾਨ ਦੇਸ਼ ਭਰ 'ਚ 10ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਸੈਲਾਨੀ ਨੂੰ ਵਧਾਉਣ ਦੇ ਮਾਮਲੇ 'ਚ ਰਾਜ ਸਰਕਾਰ ਦਾ ਯੋਗਦਾਨ ਬਰਾਬਰ ਹੋਣ ਦੇ ਬਾਵਜੂਦ ਵਿਦੇਸ਼ੀ ਸੈਲਾਨੀ ਇਥੇ ਗੋਲਡਨ ਟੈਂਪਲ ਨੂੰ ਦੇਖਣ ਲਈ ਖਿੱਚੇ ਚਲੇ ਆਉਂਦੇ ਹਨ। ਇਹ ਹੀ ਕਾਰਨ ਹੈ ਕਿ ਪੰਜਾਬ ਨੇ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਅੰਡੇਮਾਨ ਨਿਕੋਬਾਰ, ਆਸਾਮ ਜਿਹੇ ਰਾਜਾਂ ਨੂੰ ਪਿੱਛੇ ਛੱਡਿਆ ਹੈ।
ਦੇਸ਼ ਦੇ ਸੈਰ-ਸਪਾਟਾ ਵਿਭਾਗ ਵਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਸਾਲ 2016 'ਚ ਪੰਜਾਬ 'ਚ ਕੁਲ 6, 59, 736 ਵਿਦੇਸ਼ੀ ਸੈਰ-ਸਪਾਟਾ ਘੁੰਮਣ ਲਈ ਪਹੁੰਚੇ ਸਨ। ਇਸ ਲਿਸਟ 'ਚ ਤਾਮਿਲਨਾਡੂ ਦੇਸ਼ ਭਰ 'ਚ ਪਹਿਲੇ ਸਥਾਨ 'ਤੇ ਰਿਹਾ, ਜਿਥੇ ਪਿਛਲੇ ਸਾਲ 47, 21, 978 ਵਿਦੇਸ਼ੀ ਸੈਲਾਨੀ ਪਹੁੰਚੇ ਸਨ। ਇਸੇ ਤਰ੍ਹਾਂ 46,70,049 ਸੈਲਾਨੀਆਂ ਦੇ ਨਾਲ ਮਹਾਰਾਸ਼ਟਰ ਦੂਜੇ ਨੰਬਰ 'ਤੇ 31,56,812 ਸੈਲਾਨੀਆਂ ਦੇ ਨਾਲ ਉਤਰ ਪ੍ਰਦੇਸ਼ ਤੀਜੇ ਨੰਬਰ 'ਤੇ ਨੰਬਰ 'ਤੇ ਦਿੱਲੀ ਚੌਥੇ, ਪੱਛਮੀ ਬੰਗਾਲ ਪੰਜਵੇ, ਰਾਜਸਥਾਨ ਛੇਂਵੇ, ਕੇਰਲ ਸੱਤਵੇਂ, ਬਿਹਾਰ, ਅੱਠਵੇਂ, ਗੋਆ ਨੌਵੇਂ ਨੰਬਰ 'ਤੇ ਹੈ।
ਇਸ ਲਿਸਟ 'ਚ ਸਿਟੀ ਬਿਊਟੀਫੁੱਲ ਦੇ ਨਾਂ ਨਾਲ ਜਾਣਿਆ ਜਾਂਦਾ ਚੰਡੀੜ੍ਹ ਵਿਦੇਸ਼ੀ ਸੈਲਾਨੀਆਂ ਦੇ ਲਈ ਦੇਸ਼ ਭਰ 'ਚ 25ਵੇਂ ਸਥਾਨ 'ਤੇ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੰਮੂ-ਕਸ਼ਮੀਰ 'ਚ ਲਾਅ-ਐਂਡ-ਆਰਡਰ ਦੀ ਖਰਾਬ ਸਥਿਤੀ ਦੇ ਕਾਰਨ ਵਿਦੇਸ਼ੀ ਸੈਲਾਨੀ ਇਥੇ ਆਉਣ 'ਚ ਦਿਲਚਸਪੀ ਦੇ ਰਹੇ ਹਨ। ਉਥੇ ਹੀ ਆਪਣੀ ਸੁੰਦਰਤਾ ਦੇ ਲਈ ਜਾਣੇ ਜਾਂਦੇ ਹਿਮਾਚਲ ਪ੍ਰੇਦਸ਼ ਨੇ ਇਸ ਲਿਸਟ 'ਚ 12ਵਾਂ ਨੰਬਰ ਹਾਸਲ ਕੀਤਾ ਹੈ। ਇਥੇ ਸਾਲ 2016 'ਚ 45,2770 ਵਿਦੇਸ਼ੀ ਸੈਲਾਨੀ ਪਹੁੰਚੇ ਸਨ।


Related News