''ਪੰਜਾਬ ਬੰਦ'': ਵੱਡੀ ਕੰਪਨੀ ਨਾਲ ਪੈ ਗਿਆ ਕਿਸਾਨਾਂ ਦਾ ਪੰਗਾ, ਫੈਕਟਰੀ ਮੂਹਰੇ ਪੱਕਾ ਧਰਨਾ ਲਾਉਣ ਦਾ ਐਲਾਨ
Monday, Dec 30, 2024 - 01:27 PM (IST)
ਸਮਰਾਲਾ (ਬਿਪਨ): ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਲਈ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਅੱਜ ਪੂਰੇ ਪੰਜਾਬ ਵਿਚੋਂ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਕਿਸਾਨਾਂ ਨੂੰ ਸਮਰਥਨ ਮਿਲਿਆ। ਪਰ ਜਦੋਂ ਅੱਜ ਸਵੇਰੇ ਕਿਸਾਨਾਂ ਨੂੰ ਪਤਾ ਚੱਲਿਆ ਕਿ ਲੁਧਿਆਣਾ ਨੈਸ਼ਨਲ ਹਾਈਵੇ 'ਤੇ ਨੀਲੋ ਪੁਲ਼ ਕੋਲ ਮੋਂਟੇ ਕਾਰਲੋ ਕੰਪਨੀ ਦੀ ਫੈਕਟਰੀ ਚੱਲ ਰਹੀ ਹੈ, ਜਿਸ ਵਿਚ ਕਰੀਬ 80 ਕਰਮਚਾਰੀ ਕੰਮ ਕਰ ਰਹੇ ਹਨ ਤਾਂ ਦਰਜਨਾਂ ਕਿਸਾਨ ਇਕੱਠੇ ਹੋ ਕੇ ਫੈਕਟਰੀ ਬੰਦ ਕਰਵਾਉਣ ਚਲੇ ਗਏ।
ਇਹ ਖ਼ਬਰ ਵੀ ਪੜ੍ਹੋ - 'ਪੰਜਾਬ ਬੰਦ' ਨੂੰ ਲੈ ਕੇ ਜਾਣੋ ਕੀ ਨੇ ਤਾਜ਼ਾ ਹਾਲਾਤ, ਇੰਨ੍ਹਾਂ ਥਾਵਾਂ 'ਤੇ ਰੋਕੀ ਗਈ ਆਵਾਜਾਈ
ਇਸ ਮਗਰੋਂ ਕਿਸਾਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਮੋਂਟੇ ਕਾਰਲੋ ਫੈਕਟਰੀ ਦੇ ਕਰਮਚਾਰੀਆਂ ਦਾ ਸਲੂਕ ਚੰਗਾ ਨਹੀਂ ਸੀ। ਕਿਸਾਨ ਆਗੂ ਗੁਰਜੀਤ ਸਿੰਘ ਅਤੇ ਸਰਵਨ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਫੈਕਟਰੀ ਦੇ ਮੈਨੇਜਰ ਨੂੰ ਅੱਜ ਦੇ ਦਿਨ ਲਈ ਫੈਕਟਰੀ ਬੰਦ ਕਰਨ ਦੀ ਬੇਨਤੀ ਵੀ ਕੀਤੀ ਗਈ ਅਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਫੈਕਟਰੀ 'ਚੋਂ ਬਾਹਰ ਕਢਣ ਨੂੰ ਕਿਹਾ ਗਿਆ। ਪਰ ਫੈਕਟਰੀ ਵਾਲੀਆਂ ਨੇ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਇਹ ਖ਼ਬਰ ਵੀ ਪੜ੍ਹੋ - 'ਪੰਜਾਬ ਬੰਦ' ਦੌਰਾਨ ਸ਼ਰਾਬ ਦੇ ਠੇਕਿਆਂ ਤੇ ਪੈਟਰੋਲ ਪੰਪਾਂ ਨਾਲ ਜੁੜੀ ਵੱਡੀ ਅਪਡੇਟ
ਇਸ ਤੋਂ ਬਾਅਦ ਕਿਸਾਨਾਂ ਨੇ ਫੈਕਟਰੀ ਦੇ ਬਾਹਰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਲੁਧਿਆਣਾ ਜ਼ਿਲ੍ਹਾ ਦੇ ਸਾਰੇ ਕਿਸਾਨਾਂ ਨੂੰ ਫੈਕਟਰੀ ਦੇ ਬਾਹਰ ਧਰਨਾ ਪੱਕਾ ਧਰਨਾ ਲਾਉਣ ਦੀ ਅਪੀਲ ਕਰ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਮੋਂਟੇ ਕਾਰਲੋ ਕੰਪਨੀ ਦੇ ਬਣੇ ਸਾਮਾਨ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8