ਪੰਜਾਬ ਅਤੇ ਹਰਿਆਣਾ ’ਚ 1 ਅਤੇ 2 ਜਨਵਰੀ ਨੂੰ ਹੋ ਸਕਦੀ ਹੈ ਬਾਰਿਸ਼
Saturday, Dec 28, 2019 - 11:24 PM (IST)

ਲੁਧਿਆਣਾ (ਸਲੂਜਾ)-ਪੰਜਾਬ ਵਿਚ ਚੱਲ ਰਹੀ ਸੀਤ ਲਹਿਰ ਅਤੇ ਆਸਮਾਨ ਤੋਂ ਡਿੱਗ ਰਹੇ ਕੋਹਰੇ ਦਰਮਿਆਨ ਚੰਡੀਗਡ਼੍ਹ ਮੌਸਮ ਵਿਭਾਗ ਨੇ ਮੀਡੀਆ ਨਾਲ ਦੇਰ ਸ਼ਾਮ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ 1 ਅਤੇ 2 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਵਿਚ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਮੌਸਮ ਦਾ ਮਿਜ਼ਾਜ ਕਰਵਟ ਲੈ ਸਕਦਾ ਹੈ। ਇੱਥੇ ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਹੀ ਚਾਰੇ ਪਾਸੇ ਕੋਹਰੇ ਦੀ ਚਾਦਰ ਦੇ ਵਿਛੇ ਹੋਣ ਕਾਰਨ ਸੂਰਜ ਦੇਵਤਾ ਦੇ ਦਰਸ਼ਨ ਵੀ ਨਹੀਂ ਹੋ ਰਹੇ, ਜਦੋਂਕਿ ਲੋਕ ਸੂਰਜ ਦੀ ਇਕ ਕਿਰਨ ਨਿਕਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਸੀਤ ਲਹਿਰ ਦੇ ਕਹਿਰ ਤੋਂ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ। ਇਸ ਸਮੇਂ ਜਾਨ ਕੱਢ ਦੇਣ ਵਾਲੀ ਸਰਦੀ ਕਾਰਨ ਹਰ ਕਿਸੇ ਦਾ ਸਾਹ ਲੈਣਾ ਔਖਾ ਹੋਇਆ ਹੈ।