ਲੁਧਿਆਣਾ : PAU ਵੱਲੋਂ ਤਿਆਰ ਮਾਸਕ ਬਣ ਰਹੇ ਲੋਕਾਂ ਦੀ ਪਹਿਲੀ ਪਸੰਦ

Saturday, Jun 20, 2020 - 05:15 PM (IST)

ਲੁਧਿਆਣਾ : PAU ਵੱਲੋਂ ਤਿਆਰ ਮਾਸਕ ਬਣ ਰਹੇ ਲੋਕਾਂ ਦੀ ਪਹਿਲੀ ਪਸੰਦ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਾਲਜ ਆਫ ਕਮਿਊਨਿਟੀ ਸਾਇੰਸ ਵਿਖੇ ਇਨ੍ਹੀਂ ਦਿਨੀਂ ਵਿਸ਼ੇਸ਼ ਕਾਟਨ ਦੇ ਮਾਸਕ ਤਿਆਰ ਕੀਤੇ ਜਾ ਰਹੇ ਹਨ। ਮਾਰਕਿਟ 'ਚ ਲਗਾਤਾਰ ਇਨ੍ਹਾਂ ਮਾਸਕਾਂ ਦੀ ਮੰਗ ਵੱਧ ਰਹੀ ਹੈ, ਕਿਉਂਕਿ ਇਹ ਮਾਸਕ ਨਾ ਸਿਰਫ ਈਕੋ ਫਰੈਂਡਲੀ, ਸਗੋਂ ਕਾਟਨ ਦੇ ਹੋਣ ਕਰਕੇ ਹਲਕੇ ਅਤੇ ਧੋ ਕੇ ਮੁੜ ਵਰਤੋਂ 'ਚ ਲਿਆਉਣ ਯੋਗ ਵੀ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹੁਣ ਤੱਕ 5 ਹਜ਼ਾਰ ਤੋਂ ਵੱਧ ਮਾਸਕ ਬਣ ਕੇ ਵੇਚੇ ਜਾ ਚੁੱਕੇ ਹਨ ਅਤੇ ਹੁਣ ਮੈਡੀਕਲ ਸਟੋਰਾਂ 'ਤੇ ਵੀ ਇਨ੍ਹਾਂ ਦੀ ਮੰਗ ਵੱਧਣ ਲੱਗੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਆਫ ਕਮਿਊਨਿਟੀ ਸਾਇੰਸ ਵਿਖੇ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ ਦੇ ਨਾਲ ਈਕੋ ਫਰੈਂਡਲੀ ਮਾਸਕ, ਗਲਫ਼ਜ਼ ਅਤੇ ਸ਼ੀਲਡ ਆਦਿ ਬਣਾਈਆਂ ਜਾ ਰਹੀਆਂ ਹਨ।

ਮਹਿਕਮੇ ਵੱਲੋਂ ਪੰਜ ਹਜ਼ਾਰ ਤੋਂ ਵੱਧ ਵੱਖ-ਵੱਖ ਡਿਜ਼ਾਈਨ ਦੇ ਮਾਸਕ ਹੁਣ ਤੱਕ ਤਿਆਰ ਕਰ ਕੇ ਵੇਚੇ ਜਾ ਚੁੱਕੇ ਹਨ, ਇਹ ਮਾਸਕ ਲੋਕਾਂ ਦੀ ਪਹਿਲੀ ਪਸੰਦ ਇਸ ਕਰਕੇ ਬਣ ਰਹੇ ਹਨ ਕਿਉਂਕਿ ਇਹ ਈਕੋ ਫਰੈਂਡਲੀ ਹਨ ਅਤੇ ਧੋ ਕੇ ਮੁੜ ਵਰਤਣ ਯੋਗ ਹਨ। ਡਿਪਾਟਮੈਂਟ ਆਫ ਅਪ੍ਰਲ ਅਤੇ ਟੈਕਸਟਾਈਲ ਸਾਇੰਸ ਦੀ ਵਿਗਿਆਨੀ ਰਾਜਦੀਪ ਕੌਰ ਨੇ ਦੱਸਿਆ ਕਿ ਮਹਿਕਮੇ ਵੱਲੋਂ ਵੱਖ-ਵੱਖ ਡਿਜਾਈਨ ਦੇ ਮਾਸਕ ਬਣਾਏ ਜਾ ਰਹੇ ਹਨ, ਜਿਨ੍ਹਾਂ 'ਚ ਬੱਚਿਆਂ ਦੇ ਮਾਸਕ ਵੀ ਸ਼ਾਮਲ ਹੈ। ਖਾਸ ਕਰਕੇ ਜੋ ਪੱਗ ਬੰਨਦੇ ਹਨ, ਉਨ੍ਹਾਂ ਲਈ ਵੀ ਵਿਸ਼ੇਸ਼ ਮਾਸਕ ਯੂਨੀਵਰਿਸਟੀ ਵੱਲੋਂ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇਨ੍ਹਾਂ ਮਾਸਕਾਂ ਦੀ ਮੰਗ ਲਗਾਤਾਰ ਵਧ ਰਹੀ ਹੈ ਅਤੇ ਉਹ ਲੋਕਾਂ ਦੀ ਲੋੜ ਮੁਤਾਬਕ ਇਨ੍ਹਾਂ ਦਾ ਡਿਜ਼ਾਈਨ ਬਦਲਦੇ ਰਹਿੰਦੇ ਹਨ।


 


author

Babita

Content Editor

Related News