ਪੀ. ਏ. ਯੂ. ਵਿਗਿਆਨੀਆਂ ਦੀ ਕਿਸਾਨਾਂ ਨੂੰ ਨੇਕ ਸਲਾਹ

07/20/2019 2:27:49 PM

ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਦੇ ਵਿਗਿਆਨੀਆਂ ਨੇ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਨੂੰ ਇਹ ਨੇਕ ਸਲਾਹ ਦਿੱਤੀ ਹੈ ਕਿ ਉਹ ਰੇਨ ਵਾਟਰ ਹਾਰਵੇਸਟਿੰਗ ਸਿਸਟਮ ਲਈ ਜੁਗਾੜੂ ਸਿਸਟਮ ਨੂੰ ਨਾ ਅਪਨਾਉਣ। ਜੇਕਰ ਕੋਈ ਅਜਿਹਾ ਕਰਦੇ ਹੋਏ ਜ਼ਮੀਨ ਦੇ ਅੰਦਰ ਪਾਣੀ ਪਾ ਰਿਹਾ ਹੈ ਤਾਂ ਉਹ ਜ਼ਮੀਨ ਅਤੇ ਕਿਸਾਨ ਦੋਹਾਂ ਲਈ ਘਾਤਕ ਸਾਬਤ ਹੋ ਸਕਦੀ ਹੈ। ਪੀ. ਏ. ਯੂ. ਦੇ ਭੂਮੀ ਅਤੇ ਜਲ ਇੰਜੀਨੀਅਰਿੰਗ ਵਿਭਾਗ ਦੇ ਵਿਗਿਆਨੀਆਂ ਨੇ ਦੱਸਿਆ ਕਿ ਜੇਕਰ ਕਿਸਾਨ ਬਿਨਾਂ ਕਿਸੇ ਮਾਹਰ ਦੀ ਸਲਾਹ ਦੇ ਖੁਦ ਪਾਈਪਾਂ ਪਾ ਕੇ ਪਾਣੀ ਨੂੰ ਜ਼ਮੀਨ ਦੇ ਅੰਦਰ ਸੁੱਟਦਾ ਹੈ ਤਾਂ ਫਿਰ ਖੇਤੀ ਲਈ ਵਰਤੀਆਂ ਗਈਆਂ ਕੀੜੇਮਾਰ ਦਵਾਈਆਂ ਪਾਣੀ 'ਚ ਮਿਕਸ ਹੋ ਕੇ ਜ਼ਹਿਰ ਦਾ ਕੰਮ ਕਰੇਗਾ, ਜਿਸ ਨਾਲ ਮਨੁੱਖ ਦੇ ਨਾਲ-ਨਾਲ ਪਸ਼ੂ ਜਾਤੀ ਦਾ ਵਜੂਦ ਵੀ ਖਤਰੇ 'ਚ ਪੈ ਸਕਦਾ ਹੈ।


Babita

Content Editor

Related News