ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਅੰਨ੍ਹੇਵਾਹ ਗੋਲ਼ੀਆਂ ਮਾਰ ਕੇ 18 ਸਾਲਾ ਮੁੰਡੇ ਦਾ ਕਤਲ

06/20/2024 6:41:36 PM

ਮਲੋਟ (ਜੁਨੇਜਾ) : ਬੁੱਧਵਾਰ ਨੂੰ ਮੋਹਲਾਂ ਤੇ ਰੱਤਾ ਟਿੱਬਾ ਵਿਚਕਾਰ ਸੜਕ ’ਤੇ ਅਣਪਛਾਤੇ ਵਿਅਕਤੀਆਂ ਨੇ ਇਕ 18 ਸਾਲਾਂ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਮਾਮਲੇ ਵਿਚ ਕਬਰਵਾਲਾ ਪੁਲਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਮਨਪ੍ਰੀਤ ਕੌਰ ਪਤਨੀ ਮਿੱਠੂ ਸਿੰਘ ਵਾਸੀ ਗੱਦਾਡੋਬ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਕਿ ਉਹ ਗੱਦਾਡੋਬ ਦੀ ਰਹਿਣ ਵਾਲੀ ਹੈ ਅਤੇ ਮਿਹਨਤ-ਮਜ਼ਦੂਰੀ ਕਰਦੀ ਹੈ। ਉਸਦੀ ਲੜਕੀ ਰਮਨਦੀਪ ਕੌਰ ਰੱਤਾ ਟਿੱਬਾ ਵਿਖੇ ਵਿਆਹੀ ਹੈ ਅਤੇ ਦੋ ਲੜਕੇ ਸੇਵਲ ਸਿੰਘ ਅਤੇ ਵਿਸ਼ਾਲ ਸਿੰਘ ਹਨ। ਛੋਟਾ ਲੜਕਾ ਵਿਸ਼ਾਲ ਸਿੰਘ ਕੱਲ ਕੰਮ ’ਤੇ ਗਿਆ ਸੀ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਪਰਮਿੰਦਰ ਚਿੜੀ ਸਣੇ ਦੋ ਦਾ ਐਨਕਾਊਂਟਰ

ਉਨ੍ਹਾਂ ਨੂੰ ਦੁਪਿਹਰ ਵੇਲੇ ਕਿਸੇ ਨੇ ਫੋਨ ਕਰ ਕੇ ਦੱਸਿਆ ਕਿ ਉਸਦਾ ਲੜਕਾ ਵਿਸ਼ਾਲ ਸਿੰਘ ਏਜੰਸੀ ਵਿਚ ਆਪਣੇ ਕੰਮ ਕਰਨ ਤੋਂ ਬਾਅਦ ਵਾਪਸ ਆ ਰਿਹਾ ਸੀ ਕਿ ਕਿਸੇ ਨੇ ਉਸਦੇ ਗੋਲੀਆਂ ਮਾਰ ਦਿੱਤੀਆਂ। ਇਸ ਦੌਰਾਨ ਜਦੋਂ ਉਹ ਮੌਕੇ ’ਤੇ ਪੁੱਜੀ ਤਾਂ ਵੇਖਿਆ ਕਿ ਉਸਦੇ ਲੜਕੇ ਦੇ ਤਿੰਨ ਗੋਲੀਆਂ ਵੱਜੀਆਂ ਹੋਈਆਂ ਸਨ ਤੇ ਉਸਦੀ ਲਾਸ਼ ਪਈ ਸੀ। ਇਸ ਮਾਮਲੇ ’ਚ ਕਬਰਵਾਲਾ ਪੁਲਸ ਨੇ ਮਹਿਲਾਂ ਦੇ ਬਿਆਨਾਂ 'ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਥਾਣਾ ਦੋਰਾਹਾ ਦਾ ਏ. ਐੱਸ. ਆਈ. ਥਾਣੇ 'ਚ ਹੀ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News