ਸ਼ਰਮਨਾਕ! 7ਵੀਂ ਜਮਾਤ ਦੇ ਵਿਦਿਆਰਥੀ ਨੂੰ ਡੀ.ਪੀ. ਨੇ ਮਾਰਿਆ ਡੰਡਾ, ਹਸਪਤਾਲ ਚ ਦਾਖ਼ਲ, ਸਿਰ ''ਚ ਲੱਗੇ ਟਾਂਕੇ

Friday, Jul 31, 2026 - 12:37 AM (IST)

ਸ਼ਰਮਨਾਕ! 7ਵੀਂ ਜਮਾਤ ਦੇ ਵਿਦਿਆਰਥੀ ਨੂੰ ਡੀ.ਪੀ. ਨੇ ਮਾਰਿਆ ਡੰਡਾ, ਹਸਪਤਾਲ ਚ ਦਾਖ਼ਲ, ਸਿਰ ''ਚ ਲੱਗੇ ਟਾਂਕੇ

ਬੁਢਲਾਡਾ (ਬਾਂਸਲ) : ਇੱਥੋਂ ਥੋੜ੍ਹੀ ਦੂਰ ਪਿੰਡ ਦੌਦੜਾ ਦੇ 7ਵੀਂ ਕਲਾਸ ਦੇ ਵਿਦਿਆਰਥੀ ਨੂੰ ਡੀ.ਪੀ. ਵੱਲੋਂ ਡੰਡਾ ਮਾਰਨ ਤੇ ਉਸਦੇ ਮਾਪਿਆਂ ਵੱਲੋਂ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਪੁਲਸ ਨੂੰ ਸੂਚਿਤ ਕਰਦਿਆਂ ਸਿਰ ਵਿੱਚ ਟਾਂਕੇ ਲਗਾ ਕੇ ਇਲਾਜ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਰਮਨਦੀਪ ਸਿੰਘ (12 ਸਾਲ) ਜੋ ਸੱਤਵੀਂ ਕਲਾਸ ਦਾ ਵਿਦਿਆਰਥੀ ਹੈ, ਜੋ ਪਿੰਡ ਜਖੇਪਲ ਵਿਖੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ ਨੇ ਜ਼ੇਰੇ ਇਲਾਜ ਦੱਸਿਆ ਕਿ ਉਹ ਗਰਾਊਂਡ ਵਿੱਚੋਂ ਆਪਣੀ ਕਲਾਸ ਵੱਲ ਜਾ ਰਿਹਾ ਸੀ ਤਾਂ ਸਕੂਲ ਦੇ ਡੀ.ਪੀ. ਅਧਿਆਪਕ ਨੇ ਦੂਰੋਂ ਡੰਡਾ ਉਸਦੇ ਸਿਰ ਤੇ ਮਾਰਿਆ ਜਿੱਥੇ ਉਹ ਜ਼ਖਮੀ ਹਾਲਤ ਵਿੱਚ ਗਰਾਊਂਡ 'ਚ ਡਿੱਗ ਪਿਆ। ਡੀ.ਪੀ. ਨੇ ਕਿਹਾ ਕਿ ਤੂੰ ਇਹ ਗੱਲ ਆਪਣੇ ਘਰ ਨਾ ਦੱਸੀ ਅਤੇ ਇਲਾਜ ਦੇ ਬਹਾਨੇ ਕਈ ਘੰਟੇ ਰੋਕ ਕੇ ਰੱਖਿਆ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਯੂਥ ਕਾਂਗਰਸ ਪ੍ਰਧਾਨ ਖ਼ਿਲਾਫ਼ ਪਰਚਾ ਦਰਜ! 'ਲੁੱਕ ਆਊਟ ਸਰਕੂਲਰ' ਨੋਟਿਸ ਜਾਰੀ 

ਇਸ ਸਬੰਧੀ ਉਸਨੇ ਆਪਣੇ ਪਿਤਾ ਰੋਹੀ ਸਿੰਘ ਦੌਦੜਾ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਤੁਰੰਤ ਮੈਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਦਾਦਾ ਅਜੈਬ ਸਿੰਘ ਅਤੇ ਪਿਤਾ ਵੀ ਮੌਜੂਦ ਸੀ। ਦਾਦਾ ਨੇ ਮੰਗ ਕੀਤੀ ਹੈ ਕਿ ਉਪਰੋਕਤ ਬਿਨ੍ਹਾਂ ਵਜਾ ਡੰਡਾ ਮਾਰਨ ਵਾਲੇ ਡੀ.ਪੀ. ਦੇ ਖਿਲਾਫ ਤੁਰੰਤ ਕਾਰਵਾਈ ਕਰਦਿਆਂ ਇਨਸਾਫ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੋਤਾ ਇੱਕ ਹੋਣਹਾਰ ਅਤੇ ਹੁਸ਼ਿਆਰ ਵਿਦਿਆਰਥੀ ਹੈ, ਜਿਸ ਦੇ ਪੜ੍ਹਾਈ ਅਤੇ ਅਨੁਸ਼ਾਸ਼ਨ ਸੰਬੰਧੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News