ਪੰਜਾਬ : ਗੈਸ ਸਿਲੰਡਰਾਂ ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ, ਖ਼ਪਤਕਾਰ ਹੋ ਜਾਣ ਅਲਰਟ! ਬੇਹੱਦ ਸਾਵਧਾਨ ਰਹਿਣ ਦੀ ਲੋੜ

Monday, Jun 22, 2026 - 10:48 AM (IST)

ਪੰਜਾਬ : ਗੈਸ ਸਿਲੰਡਰਾਂ ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ, ਖ਼ਪਤਕਾਰ ਹੋ ਜਾਣ ਅਲਰਟ! ਬੇਹੱਦ ਸਾਵਧਾਨ ਰਹਿਣ ਦੀ ਲੋੜ

ਲੁਧਿਆਣਾ (ਖੁਰਾਣਾ) : ਆਉਣ ਵਾਲੇ ਬਰਸਾਤੀ ਸੀਜ਼ਨ ਦੌਰਾਨ ਘਰੇਲੂ ਗੈਸ ਸਿਲੰਡਰ ਦੀ ਡਲਿਵਰੀ ਵੇਲੇ ਸਿਲੰਡਰ ਦੇ ਹੇਠਲੇ ਹਿੱਸੇ 'ਚ ਬਣੇ ਕੜੇ ਦੀ ਜਗ੍ਹਾ 'ਚ ਲੁਕੇ ਜ਼ਹਿਰੀਲੇ ਸੱਪ ਤੁਹਾਡੀਆਂ ਰਸੋਈਆਂ 'ਚ ਦਾਖ਼ਲ ਹੋ ਸਕਦੇ ਹਨ, ਜਿਸ ਲਈ ਖ਼ਪਤਕਾਰਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੋਵੇਗੀ। ਇਸ ਗੰਭੀਰ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ 'ਚ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਦੌਰਾਨ ਗੈਸ ਸਿਲੰਡਰ ਦੇ ਹੇਠਲੇ ਹਿੱਸੇ 'ਚ ਲੁਕਿਆ ਹੋਇਆ ਵੱਡਾ ਸਾਰਾ ਸੱਪ ਫ਼ਨ ਫੈਲਾਉਂਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਜ਼ਰੂਰੀ ਖ਼ਬਰ

ਜਿਸ ਲਈ ਖ਼ਪਤਕਾਰਾਂ ਨੂੰ ਗੈਸ ਸਿਲੰਡਰ ਦੀ ਡਲਿਵਰੀ ਲੈਣ ਤੋਂ ਪਹਿਲਾਂ ਡਲਿਵਰੀਮੈਨ ਤੋਂ ਸਿਲੰਡਰ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਬਾਅਦ 'ਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਸੁਰੱਖਿਅਤ ਬਚਾਅ ਕੀਤਾ ਜਾ ਸਕੇ। ਅਸਲ 'ਚ ਜਿਨ੍ਹਾਂ ਕੰਪਨੀਆਂ ਦੇ ਗੈਸ ਪਲਾਂਟਾਂ ਤੋਂ ਘਰੇਲੂ ਗੈਸ ਸਿਲੰਡਰਾਂ ਦੀ ਡਲਿਵਰੀ ਗੈਸ ਏਜੰਸੀਆਂ ਦੇ ਗੋਦਾਮਾਂ ਤੱਕ ਕੀਤੀ ਜਾਂਦੀ ਹੈ, ਉਹ ਸਾਰੇ ਮਿੱਟੀ ਦੀ ਕੱਚੀ ਜਗ੍ਹਾ 'ਤੇ ਬਣੇ ਹੋਏ ਹਨ, ਜਿੱਥੇ ਆਲੇ-ਦੁਆਲੇ ਕਾਫੀ ਖ਼ਾਲੀ ਏਰੀਆ ਹੁੰਦਾ ਹੈ ਅਤੇ ਸੰਘਣੇ ਰੁੱਖ-ਪੌਦੇ ਲੱਗੇ ਹੁੰਦੇ ਹਨ। ਉੱਥੇ ਅਕਸਰ ਖ਼ਾਸ ਕਰਕੇ ਬਰਸਾਤੀ ਸੀਜ਼ਨ ਦੌਰਾਨ ਕਈ ਸੱਪ ਅਤੇ ਹੋਰ ਜ਼ਹਿਰੀਲੇ ਜੀਵ ਵੜ ਜਾਂਦੇ ਹਨ। ਅਜਿਹੇ 'ਚ ਗੋਦਾਮਾਂ 'ਚ ਕੱਚੀ ਜਗ੍ਹਾ 'ਤੇ ਖੁੱਲ੍ਹੇ ਰੱਖੇ ਗੈਸ ਸਿਲੰਡਰਾਂ ਦੇ ਹੇਠਲੇ ਹਿੱਸੇ 'ਚ ਬਣੇ ਕੜੇ ਵਾਲੀ ਜਗ੍ਹਾ 'ਤੇ ਸੱਪ ਵੜ ਜਾਂਦੇ ਹਨ, ਜੋ ਕਿ ਖ਼ਪਤਕਾਰਾਂ ਦੇ ਘਰਾਂ ਤੱਕ ਡਲਿਵਰੀ ਹੋਣ ਵਾਲੇ ਸਿਲੰਡਰਾਂ ਦੇ ਨਾਲ ਹੀ ਉਨ੍ਹਾਂ ਦੀਆਂ ਰਸੋਈਆਂ ਤੱਕ ਪਹੁੰਚ ਸਕਦੇ ਹਨ ਤੇ ਜਾਨਲੇਵਾ ਵੀ ਸਾਬਤ ਹੋ ਸਕਦੇ ਹਨ।

ਇਹ ਵੀ ਪੜ੍ਹੋ : ਭਿਆਨਕ ਗਰਮੀ ਵਿਚਾਲੇ ਪੰਜਾਬ 'ਚ ਬਿਜਲੀ ਸੰਕਟ ਦਾ ਖ਼ਤਰਾ! ਲਹਿਰਾ ਥਰਮਲ ਦੇ ਸਾਰੇ ਯੂਨਿਟ ਬੰਦ

ਸੁਰੱਖਿਆ ਹਰ ਮਾਮਲੇ 'ਚ ਜ਼ਰੂਰੀ : ਏਜੰਸੀ ਡੀਲਰ

ਅਵਤਾਰ ਗੈਸ ਇੰਟਰਪ੍ਰਾਈਜ਼ਿਜ਼ ਦੇ ਪ੍ਰਮੁੱਖ ਸੰਚਾਲਕ ਗੌਰਵ ਹਾਂਡਾ ਨੇ ਕਿਹਾ ਕਿ ਬਰਸਾਤੀ ਸੀਜ਼ਨ ਦੌਰਾਨ ਅਕਸਰ ਸੱਪ, ਡੱਡੂ, ਬਿੱਛੂ ਆਦਿ ਖ਼ਾਲੀ ਜਗ੍ਹਾ ਤੋਂ ਨਿਕਲ ਆਉਂਦੇ ਹਨ। ਗੈਸ ਕੰਪਨੀਆਂ ਦੇ ਪਲਾਂਟ 'ਚ ਹਰੇਕ ਗੈਸ ਸਿਲੰਡਰ ਦੀ ਮਸ਼ੀਨਾਂ ਰਾਹੀਂ ਜਾਂਚ ਕੀਤੀ ਜਾਂਦੀ ਹੈ ਪਰ ਫਿਰ ਵੀ ਇਹ ਜੀਵ ਕੁਦਰਤ ਦੀ ਮਖ਼ਲੂਕ ਹਨ, ਜੋ ਕਿਧਰੇ ਵੀ ਆ-ਜਾ ਸਕਦੇ ਹਨ। ਇਸ ਮਾਮਲੇ 'ਚ ਹਰ ਵਿਅਕਤੀ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਅੱਜ ਦੇ ਦੌਰ ਵਿੱਚ ਸੁਰੱਖਿਆ ਹਰ ਮਾਮਲੇ ਵਿੱਚ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


 


author

Babita

Content Editor

Related News