ਪੰਜਾਬ ’ਚ ਭਾਜਪਾ ਦਾ ਨਵਾਂ ਰੋਡ ਮੈਪ, ਅਹਿਮ ਮੁੱਦਿਆਂ ''ਤੇ ਹੋ ਸਕਦੇ ਹਨ ਵੱਡੇ ਫ਼ੈਸਲੇ

Sunday, Jun 07, 2026 - 01:07 PM (IST)

ਪੰਜਾਬ ’ਚ ਭਾਜਪਾ ਦਾ ਨਵਾਂ ਰੋਡ ਮੈਪ, ਅਹਿਮ ਮੁੱਦਿਆਂ ''ਤੇ ਹੋ ਸਕਦੇ ਹਨ ਵੱਡੇ ਫ਼ੈਸਲੇ

ਲੁਧਿਆਣਾ (ਮੁੱਲਾਂਪੁਰੀ) : ਭਾਜਪਾ ਹੁਣ ਪੰਜਾਬ 'ਚ ਪੱਕੇ ਪੈਰੀਂ ਆਪਣਾ ਆਧਾਰ ਬਣਾਉਣ ਦੀ ਤਿਆਰੀ 'ਚ ਲੱਗੀ ਹੋਈ ਹੈ। ਭਾਜਪਾ ਪੰਜਾਬ ਦੀਆਂ ਹੱਕੀ ਮੰਗਾਂ ਤੇ ਸਿੱਖਾਂ ਤੇ ਕਿਸਾਨਾਂ ਦੀਆਂ ਮੰਗਾਂ ਬਾਰੇ ਲਗਭਗ ਤਿਆਰ ਦੱਸੀ ਜਾ ਰਹੀ ਹੈ। ਇਸ ਕਾਰਜ ਲਈ ਬਾਕਾਇਦਾ ਪੰਜਾਬ ਵਿਚ ਭਾਜਪਾ ਆਪਣੀ ਪਾਰਟੀ ਵਿਚ ਬੈਠੇ ਸਿੱਖ ਆਗੂਆਂ ਰਾਹੀਂ ਫੀਡਬੈਕ ਲੈਣ ਦੇ ਚਰਚੇ ਹਨ। ਇਸ ਲਈ ਹੁਣ ਭਾਜਪਾ ਨੇ ਆਉਂਦੀਆਂ ਚੋਣਾਂ ਤੋਂ ਪਹਿਲਾਂ ਰੋਡ ਮੈਪ ਬਣਾ ਲਿਆ ਹੈ, ਜਿਸ ਵਿਚ ਬੰਦੀ ਸਿੰਘਾਂ ਬਾਰੇ ਕੋਈ ਠੋਸ ਫ਼ੈਸਲਾ, ਕਿਸਾਨਾਂ ਲਈ ਕੋਈ ਖੁਸ਼ਖਬਰੀ ਅਤੇ ਚੰਡੀਗੜ੍ਹ, ਭਾਖੜਾ ਬੋਰਡ ਤੇ ਹੋਰ ਮਸਲਿਆਂ ਬਾਰੇ ਫ਼ੈਸਲੇ ਲਏ ਜਾ ਸਕਦੇ ਹਨ।

ਹੁਣ ਸਿਆਸੀ ਹਲਕਿਆਂ ਵਿਚ ਇਹ ਚਰਚਾ ਹੋ ਰਹੀ ਹੈ ਕਿ ਭਾਜਪਾ ਜੇਕਰ ਇਹ ਮੰਗਾਂ ਮੰਨਦੀ ਹੈ ਤਾਂ ਕਿਹੜੇ ਅਕਾਲੀ ਦਲ ਨਾਲ ਰਲ ਕੇ ਇਨ੍ਹਾਂ ਦਾ ਐਲਾਨ ਕਰੇਗੀ ਕਿਉਂਕਿ ਪੰਜਾਬ ਵਿਚ ਅੱਜ ਦੀ ਘੜੀ ਤਿੰਨ ਅਕਾਲੀ ਦਲ ਸਰਗਰਮ ਹਨ। ਬਾਕੀ ਹੁਣ ਦੇਖਦੇ ਹਾਂ ਕਿ ਆਉਂਦੇ ਦਿਨਾਂ ਨੂੰ ਕਿਸ ਅਕਾਲੀ ਦਲ ਦੇ ਚਿਹਰੇ ’ਤੇ ਲਾਲੀ ਆਉਂਦੀ ਹੈ।


author

Babita

Content Editor

Related News