ਲੁਟੇਰਿਆਂ ਦੇ ਹੌਂਸਲੇ ਬੁਲੰਦ, ਸਿਮਰਨ ਗੈਸ ਏਜੰਸੀ ਦੇ ਇਕ ਡਿਲਿਵਰੀ ਮੈਨ ਤੋਂ ਲੁੱਟੇ 12 ਹਜ਼ਾਰ ਰੁਪਏ
Sunday, Jun 07, 2026 - 03:25 PM (IST)
ਲੁਧਿਆਣਾ (ਖੁਰਾਣਾ)- ਸ਼ਹਿਰ ਵਾਸੀਆਂ ਦੀ ਸੁਰੱਖਿਆ ਸੰਬੰਧੀ ਪੁਲਸ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਸ਼ਹਿਰ 'ਚ ਸਰਗਰਮ ਲੁਟੇਰਿਆਂ ਨੇ ਜਵਾਬ ਦਿੰਦੇ ਨਜ਼ਰ ਆ ਰਹੇ ਹਨ। ਲੁਟੇਰਿਆਂ ਨੂੰ ਕੋਈ ਪੁਲਸ ਦਾ ਡਰ ਨਹੀਂ ਰਿਹਾ। ਹਾਲਾਤ ਅਜਿਹੇ ਬਣੇ ਹੋਏ ਹਨ ਕਿ ਲੁਧਿਆਣਾ ਵਿੱਚ ਲੁਟੇਰਿਆਂ ਦੀ ਦਹਿਸ਼ਤ ਵਧਦੀ ਜਾ ਰਹੀ ਹੈ। ਤਾਜ਼ਾ ਘਟਨਾ ਬਸਤੀ ਜੋਧੇਵਾਲ ਨੇੜੇ ਸਥਿਤ ਸਿਮਰਨ ਗੈਸ ਏਜੰਸੀ ਦੇ ਇਕ ਡਿਲਿਵਰੀ ਮੈਨ ਨਾਲ ਹੋਈ ਲੁੱਟ ਦੀ ਹੈ।
ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਦਾ ਬੱਚਿਆਂ ਨੂੰ ਚੜ੍ਹਿਆ ਚਾਅ! ਤੁਸੀਂ ਵੀ ਜਵਾਕਾਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ
ਡਿਲਿਵਰੀ ਮੈਨ ਪ੍ਰਤਾਪ ਯਾਦਵ ਨੇ ਦੱਸਿਆ ਕਿ 6 ਜੂਨ ਨੂੰ ਜਦੋਂ ਉਹ ਗੈਸ ਸਿਲੰਡਰ ਡਿਲਿਵਰੀ ਕਰਕੇ ਗੋਦਾਮ ਵਾਪਸ ਆ ਰਿਹਾ ਸੀ ਤਾਂ ਇਕ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰਿਆਂ ਨੇ ਦਿਨ-ਦਿਹਾੜੇ ਉਸ 'ਤੇ ਹਮਲਾ ਕੀਤਾ, ਉਸ ਤੋਂ 12,000 ਰੁਪਏ ਦੀ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਭੱਜ ਗਏ। ਪ੍ਰਤਾਪ ਯਾਦਵ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਪੌਨੇ 3 ਵਜੇ ਦੇ ਕਰੀਬ ਉਸ ਵੇਲੇ ਵਾਪਰੀ ਜਦੋਂ ਇਲਾਕਾ ਸਰਗਰਮੀ ਨਾਲ ਭਰਿਆ ਹੋਇਆ ਸੀ। ਨਿਡਰ ਲੁਟੇਰੇ ਨਾ ਤਾਂ ਪੁਲਸ ਤੋਂ ਡਰਦੇ ਹਨ ਅਤੇ ਨਾ ਹੀ ਜਨਤਾ ਤੋਂ ਸਿਰਫ਼ ਅਪਰਾਧ ਕਰਦੇ ਰਹਿੰਦੇ ਹਨ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! 5 ਲੱਖ 'ਚ ਵੇਚਿਆ ਪਹਿਲੀ ਪਤਨੀ ਦਾ ਨਵਜੰਮਿਆ ਜਵਾਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
