ਹੈਵਾਨ ਬਣੇ ਫੁੱਫੜ ਨੇ ਰੋਲੀ ਸੀ ਨਾਬਾਲਗ ਭਤੀਜੀ ਦੀ ਪਤ, ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

Saturday, Jul 15, 2023 - 05:49 PM (IST)

ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਰਵਿੰਦਰ ਕੌਰ ਸੰਧੂ ਦੀ ਅਦਾਲਤ ਨੇ ਮਾਡਲ ਟਾਊਨ ਨਿਵਾਸੀ ਰਿੱਕੀ ਨੂੰ ਆਪਣੀ ਨਾਬਾਲਗ ਭਤੀਜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ 1 ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਆਦੇਸ਼ ਵੀ ਦਿੱਤਾ ਹੈ।

ਇਹ ਵੀ ਪੜ੍ਹੋ : ਜਿਸਮ ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼, ਪੁਲਸ ਨੇ ਟ੍ਰੈਪ ਲਗਾ ਇਤਰਾਜ਼ਯੋਗ ਹਾਲਤ 'ਚ ਫੜੇ ਕੁੜੀਆਂ-ਮੁੰਡੇ

ਪੁਲਸ ਥਾਣਾ ਡਵੀਜ਼ਨ ਨੰ. 2 ਨੇ ਉਕਤ ਮਾਮਲਾ ਪੀੜਤਾ ਦੀ ਮਾਤਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ। ਉਸ ਨੇ ਦੱਸਿਆ ਕਿ 20 ਜੁਲਾਈ 2003 ’ਚ ਉਸ ਦੀ ਕੁੜੀ ਦਾ ਵਿਆਹ ਹੋਇਆ ਸੀ। ਜਿਸ ਮਗਰੋਂ ਉਸ ਦੇ ਘਰ ਇਕ ਧੀ ਨੇ ਜਨਮ ਲਿਆ। ਸਾਲ 2006 ’ਚ ਉਸ ਦੇ ਪਤੀ ਦੀ ਟੀ. ਬੀ. ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਉਹ ਆਪਣੀ ਨਾਬਾਲਗ ਬੱਚੀ ਦਾ ਪਾਲਣ-ਪੋਸ਼ਣ ਖ਼ੁਦ ਕਰਨ ਲੱਗੀ ਅਤੇ ਸਾਲ 2014 ਵਿਚ ਉਸ ਨੇ ਮੁੜ ਵਿਆਹ ਕਰ ਲਿਆ। 2018 ’ਚ ਉਸ ਦੀ ਨਨਾਣ ਗਰਭਵਤੀ ਹੋ ਗਈ, ਜਿਸ ਕਾਰਨ ਉਸ ਨੇ ਆਪਣੀ 13 ਸਾਲ ਦੀ ਧੀ ਨੂੰ ਆਪਣੀ ਨਨਾਣ ਦੀ ਦੇਖ-ਭਾਲ ਕਰਨ ਲਈ ਉਸ ਦੇ ਘਰ ਛੱਡ ਦਿੱਤਾ।

ਇਹ ਵੀ ਪੜ੍ਹੋ : ਲਾਇਸੈਂਸੀ ਅਸਲਾ ਰੱਖਣ ਵਾਲੇ ਹਫ਼ਤੇ 'ਚ ਕਰ ਲੈਣ ਇਹ ਕੰਮ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ

18 ਜੁਲਾਈ 2018 ਨੂੰ ਉਸ ਦੀ ਨਾਬਾਲਗ ਧੀ ਨੇ ਉਸ ਨੂੰ ਦੱਸਿਆ ਕਿ ਉਸਦੇ ਢਿੱਡ ’ਚ ਬਹੁਤ ਦਰਦ ਹੋ ਰਿਹਾ ਹੈ। ਪੁੱਛਣ ’ਤੇ ਨਾਬਾਲਗ ਨੇ ਦੱਸਿਆ ਕਿ ਉਸ ਦੀ ਭੂਆ ਦੀ ਗ਼ੈਰ-ਹਾਜ਼ਰੀ ਵਿਚ ਉਸ ਦਾ ਫੁੱਫੜ ਉਸ ਨਾਲ ਜਬਰ-ਜ਼ਿਨਾਹ ਕਰਦਾ ਸੀ। ਜਦ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਦੀ ਸੀ ਤਾਂ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਪੀੜਤਾ ਦੀ ਗੱਲ ਸੁਣ ਕੇ ਸ਼ਿਕਾਇਤਕਰਤਾ ਅਤੇ ਉਸ ਦੇ ਪਤੀ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮ ਨੇ ਅਦਾਲਤ ਵਿਚ ਖ਼ੁਦ ਨੂੰ ਬੇਕਸੂਰ ਦੱਸਿਆ ਸੀ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਅਤੇ ਸਬੂਤਾਂ ਨੂੰ ਦੇਖਣ ਨੂੰ ਉਪਰੰਤ ਅਦਾਲਤ ਨੇ ਉਕਤ ਸਜ਼ਾ ਸੁਣਾਈ।

ਇਹ ਵੀ ਪੜ੍ਹੋ : ਕਿਸਾਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਵਧਣਗੇ ਆਮਦਨ ਦੇ ਸਰੋਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Harnek Seechewal

Content Editor

Related News