ਪੰਜਾਬ ਪੁਲਸ ਦੀ ਇਕ ਹੋਰ ਵੀਡੀਓ ਵਾਇਰਲ, ਮੁਲਾਜ਼ਮ ਨੇ ਕਰ ਦਿੱਤੀ ਅਜੀਬ ਹਰਕਤ (ਵੀਡੀਓ)

Friday, Sep 20, 2019 - 11:46 AM (IST)

ਲੁਧਿਆਣਾ (ਨਰਿੰਦਰ) : ਪੰਜਾਬ ਪੁਲਸ ਆਪਣੇ ਵਰਤਾਓ ਅਤੇ ਮਨਮਰਜ਼ੀਆਂ ਕਾਰਨ ਅਕਸਰ ਚਰਚਾ 'ਚ ਰਹਿੰਦੀ ਹੈ। ਅੱਜ-ਕੱਲ੍ਹ ਪੰਜਾਬ ਪੁਲਸ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਪੁਲਸ ਮੁਲਾਜ਼ਮ ਆਪਣੇ ਸੀਨੀਅਰ ਦੀ ਰੱਜ ਕੇ ਖੁਸ਼ਾਮਦੀਦ ਕਰ ਰਿਹਾ ਹੈ। ਇਹ ਵੀਡੀਓ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਹੈ, ਜਿੱਥੇ ਪੁਲਸ ਦੇ ਏ. ਡੀ. ਜੀ. ਪੀ. ਸੰਜੀਵ ਕਾਲੜਾ ਦੌਰਾ ਕਰਨ ਲਈ ਪੁੱਜੇ।

ਕਰੀਬ ਹਰ ਪੁਲਸ ਅਧਿਕਾਰੀ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਜੂਨੀਅਰ ਮੁਲਾਜ਼ਮਾਂ ਨੇ ਸਲਾਮੀ ਦਿੱਤੀ ਪਰ ਇਸ ਦੌਰਾਨ ਇਕ ਮੁਲਾਜ਼ਮ ਨੇ ਸਲਾਮੀ ਦੇਣ ਦੀ ਬਜਾਏ ਵਰਦੀ 'ਚ ਹੀ ਏ. ਡੀ. ਜੀ. ਪੀ. ਸੰਜੀਵ ਕਾਲੜਾ ਦੇ ਪੈਰ ਛੂਹ ਲਏ, ਜਦੋਂ ਕਿ ਨਿਯਮਾਂ ਮੁਤਾਬਕ ਵਰਦੀਧਾਰੀ ਪੁਲਸ ਮੁਲਾਜ਼ਮ ਕਿਸੇ ਦੇ ਪੈਰਾਂ ਜਾਂ ਗੋਡਿਆਂ ਨੂੰ ਹੱਥ ਨਹੀਂ ਲਾ ਸਕਦਾ। ਖੈਰ ਇਸ ਪੁਲਸ ਮੁਲਾਜ਼ਮ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

     


author

Babita

Content Editor

Related News