ਨੂਰਪੁਰਬੇਦੀ: ਸਰਕਾਰੀ ਸਨਮਾਨਾਂ ਨਾਲ ਸ਼ਹੀਦ ਕੁਲਵਿੰਦਰ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ (ਤਸਵੀਰਾਂ)

Saturday, Feb 16, 2019 - 12:50 PM (IST)

ਨੂਰਪੁਰਬੇਦੀ: ਸਰਕਾਰੀ ਸਨਮਾਨਾਂ ਨਾਲ ਸ਼ਹੀਦ ਕੁਲਵਿੰਦਰ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ  (ਤਸਵੀਰਾਂ)

ਨੂਰਪੁਰਬੇਦੀ (ਹਰਪ੍ਰੀਤ ਸਿੰਘ ਜੱਸੋਵਾਲ) — ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅੱਤਵਾਦੀਆਂ ਵੱਲੋਂ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਕੀਤੇ ਗਏ ਫਿਦਾਈਨ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ 'ਚ ਇਕ ਸੈਨਿਕ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ 'ਚ ਪੈਂਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਰੌਲੀ ਨਾਲ ਸਬੰਧਤ ਸੀ। ਸ਼ਹੀਦ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਕਾਲੀ ਝੰਡੀ ਵਾਲੀ ਗੱਡੀ 'ਚ ਉਸ ਦੇ ਜੱਦੀ ਰੌਲੀ ਵਿਖੇ ਪਹੁੰਚਾ ਦਿੱਤੀ ਗਈ ਹੈ, ਜਿੱਥੇ ਅੱਜ ਸਰਕਾਰੀ ਸਨਮਾਨਾਂ ਨਾਲ ਸ਼ਰਧਾਂਜਲੀ ਦਿੰਦੇ ਹੋਏ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਕਈ ਲੀਡਰ ਵੀ ਮੌਜੂਦ ਰਹੇ। ਜਿਵੇਂ ਹੀ ਮ੍ਰਿਤਕ ਦੇਹ ਜੱਦੀ ਪਿੰਡ ਰੌਲੀ 'ਚ ਪਹੁੰਚੀ ਤਾਂ ਮਾਹੌਲ ਕਾਫੀ ਗਮਗੀਨ ਹੋ ਗਿਆ। ਇਸ ਗਮਗੀਨ ਮਾਹੌਲ 'ਚ ਲੋਕਾਂ ਵੱਲੋਂ 'ਹਿੰਦੋਸਤਾਨ ਜ਼ਿੰਦਾਬਾਦ' ਅਤੇ 'ਪਾਕਿਸਤਾਨੀ ਮੁਰਦਾਬਾਦ' ਦੇ ਨਾਅਰੇ ਲਗਾਏ ਗਏ।

PunjabKesari

ਜ਼ਿਕਰਯੋਗ ਹੈ ਕਿ ਇਸ ਖਬਰ ਦੇ ਪਤਾ ਚੱਲਣ 'ਤੇ ਸਮੁੱਚੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਹੋਇਆ 26 ਸਾਲਾ ਫੌਜੀ ਕੁਲਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਜੋ 10 ਫਰਵਰੀ ਨੂੰ 10 ਦਿਨ ਦੀ ਛੁੱਟੀ ਕੱਟ ਕੇ 11 ਫਰਵਰੀ ਨੂੰ ਵਾਪਸ ਡਿਊਟੀ 'ਤੇ ਪਰਤਿਆ ਸੀ। ਨੂਰਪੁਰਬੇਦੀ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸ਼ਹੀਦ ਦੇ ਘਰ ਦਾ ਬੀਤੇ ਦਿਨ ਜਦੋਂ ਦੌਰਾ ਕੀਤਾ ਤਾਂ ਦੇਖਿਆ ਕਿ ਸਮੁੱਚੇ ਪਿੰਡ 'ਚ ਮਾਹੌਲ ਗਮਗੀਨ ਸੀ ਅਤੇ ਕੀ ਬੁੱਢਾ ਅਤੇ ਕੀ ਜਵਾਨ ਹਰ ਇਕ ਦੀ ਅੱਖ 'ਚੋਂ ਹੰਝੂ ਡਿੱਗ ਰਹੇ ਸਨ।

PunjabKesari

5 ਸਾਲ ਪਹਿਲਾਂ ਹੋਇਆ ਸੀ ਫੌਜ 'ਚ ਭਰਤੀ
ਸ਼ਹੀਦ ਸੈਨਿਕ ਕੁਲਵਿੰਦਰ ਸਿੰਘ 5 ਸਾਲ ਪਹਿਲਾਂ ਸਾਲ 2014 'ਚ ਭਰਤੀ ਹੋਇਆ ਸੀ। ਕਰੀਬ 6 ਫੁੱਟ ਉੱਚਾ ਜਵਾਨ ਕੁਲਵਿੰਦਰ ਸਿੰਘ ਕ੍ਰਿਕਟ ਦਾ ਵਧੀਆ ਖਿਡਾਰੀ ਸੀ ਅਤੇ ਨੂਰਪੁਰਬੇਦੀ ਦੇ ਸੀਨੀਅਰ ਸੈਕੰਡਰੀ ਸਕੂਲ 'ਚੋਂ 12ਵੀਂ ਤੇ ਫਿਰ ਨੰਗਲ ਤੋਂ ਏ. ਸੀ. ਦੀ ਆਈ. ਟੀ. ਆਈ. ਕਰਨ ਉਪਰੰਤ ਸੀ. ਆਰ. ਪੀ. ਐੱਫ. ਦੀ 92ਵੀਂ ਬਟਾਲੀਅਨ 'ਚ ਸਿਪਾਹੀ ਵਜੋਂ 21 ਸਾਲ ਦੀ ਉਮਰ 'ਚ ਹੀ ਭਰਤੀ ਹੋ ਗਿਆ ਸੀ। ਸ਼ਹੀਦ ਫੌਜੀ ਦੇ ਫੁੱਫੜ ਸ਼ਿੰਗਾਰਾ ਸਿੰਘ ਨਿਵਾਸੀ ਚੈਹਿੜਮਜਾਰਾ ਨੇ ਦੱਸਿਆ ਕਿ ਸ਼ਹੀਦ ਕੁਲਵਿੰਦਰ ਸਿੰਘ ਉਸ ਦੇ ਲੜਕੇ ਦੇ ਵਿਆਹ ਲਈ ਹੀ ਕੁਝ ਦਿਨ ਦੀ ਛੁੱਟੀ ਲੈ ਕੇ ਆਇਆ ਸੀ।

PunjabKesari

ਜਿਸ ਦਿਨ ਰਾਜ਼ੀ-ਖੁਸ਼ੀ ਦਾ ਫੋਨ ਆਇਆ, ਉਸੇ ਰਾਤ ਸ਼ਹੀਦ ਹੋਣ ਦੀ ਮਿਲੀ ਸੂਚਨਾ
ਮਾਪਿਆਂ ਨੂੰ ਕੀ ਪਤਾ ਸੀ ਕਿ ਜਿਸ ਲੜਕੇ ਦੀ ਰਾਜ਼ੀ-ਖੁਸ਼ੀ ਦਾ ਹਮਲੇ ਵਾਲੇ ਦਿਨ 14 ਫਰਵਰੀ ਦੀ ਸਵੇਰ ਨੂੰ ਫੋਨ ਆਇਆ ਸੀ ਦਾ ਉਸੇ ਰਾਤ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਵੇਗਾ। ਸ਼ਹੀਦ ਦੇ ਚਾਚਾ ਅਵਤਾਰ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਰਾਤ ਕਰੀਬ 11 ਵਜੇ ਆਇਆ ਉਕਤ ਦੁੱਖਦਾਈ ਸਮਾਚਾਰ ਸਬੰਧੀ ਫੋਨ ਉਸੇ ਨੇ ਸੁਣਿਆ ਸੀ। ਕੁਝ ਚਿਰ ਲਈ ਤਾਂ ਉਹ ਗੁੰਮ-ਸੁੰਮ ਹੋ ਗਿਆ ਅਤੇ ਸਮਝ ਨਹੀਂ ਪਾਇਆ ਕਿ ਇਹ ਕੀ ਭਾਣਾ ਵਰਤਿਆ। ਘਰ 'ਚ ਇਕੱਲੇ ਮਾਤਾ-ਪਿਤਾ ਨੂੰ ਇਹ ਦੱਸਣ ਦੀ ਉਸ ਦੀ ਹਿੰਮਤ ਨਹੀਂ ਸੀ ਪੈ ਰਹੀ। ਉਸ ਨੇ ਦੱਸਿਆ ਕਿ ਆਪਣੇ-ਆਪ ਨੂੰ ਸੰਭਾਲਣ ਤੋਂ ਕੁਝ ਦੇਰ ਬਾਅਦ ਉਹ ਇਸ ਹਾਦਸੇ ਸਬੰਧੀ ਉਨ੍ਹਾਂ ਨੂੰ ਦੱਸਣ ਦੇ ਯੋਗ ਹੋ ਸਕਿਆ। ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਸੀ ਸਮੁੱਚੇ ਪਿੰਡ ਦੇ ਲੋਕ ਸ਼ਹੀਦ ਦੇ ਮਾਤਾ-ਪਿਤਾ ਨੂੰ ਸੰਭਾਲਣ ਲੱਗੇ ਹੋਏ ਸਨ। ਸ਼ਹੀਦ ਦੀ ਮਾਤਾ ਦਾ ਤਾਂ ਇਸ ਤੋਂ ਵੀ ਬੁਰਾ ਹਾਲ ਸੀ।

PunjabKesari

ਨਵੰਬਰ 'ਚ ਹੋਣਾ ਸੀ ਸ਼ਹੀਦ ਦਾ ਵਿਆਹ
ਇਕਲੌਤਾ ਪੁੱਤਰ ਹੋਣ ਕਰਕੇ ਮਾਪਿਆਂ ਨੂੰ ਆਪਣੇ ਲੜਕੇ ਦੇ ਵਿਆਹ ਦਾ ਕਾਫੀ ਚਾਅ ਸੀ। ਵਿਆਹ ਦੀ 8-9 ਨਵੰਬਰ ਦੀ ਤਾਰੀਖ ਨਿਸ਼ਚਿਤ ਹੋਣ ਕਾਰਨ ਸਮੁੱਚੀਆਂ ਤਿਆਰੀਆਂ ਵਿੱਢੀਆਂ ਹੋਈਆਂ ਸਨ। ਇਸ ਦੌਰਾਨ ਨਾਲ-ਨਾਲ ਘਰ ਦਾ ਨਿਰਮਾਣ ਕਾਰਜ ਵੀ ਚੱਲ ਰਿਹਾ ਸੀ। ਪਰ ਸੈਨਿਕ ਦੇ ਸ਼ਹੀਦ ਹੋ ਜਾਣ ਦੀ ਘਟਨਾ ਨੇ ਮਾਪਿਆਂ ਦੇ ਸਮੁੱਚੇ ਅਰਮਾਨਾਂ ਨੂੰ ਪਲਾਂ 'ਚ ਹੀ ਰੋਲ ਕੇ ਰੱਖ ਦਿੱਤਾ।

PunjabKesari

 

PunjabKesari


author

shivani attri

Content Editor

Related News