ਪਾਵਰਕਾਮ ਨੇ ਸਿਰਫ਼ 15 ਦਿਨਾਂ ''ਚ 10 ਹਜ਼ਾਰ ਤੋਂ ਵੱਧ ਥਾਵਾਂ ''ਤੇ ਮਾਰੇ ਛਾਪੇ, ਚੋਰਾਂ ਨੂੰ ਠੋਕਿਆ 2.31 ਕਰੋੜ ਦਾ ਜੁਰਮਾਨਾ
Tuesday, Aug 27, 2024 - 05:45 AM (IST)
ਲੁਧਿਆਣਾ (ਖੁਰਾਣਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਵੱਲੋਂ ਲੁਧਿਆਣਾ ਜ਼ਿਲੇ ਨਾਲ ਸਬੰਧਤ ਚਾਰ ਵੱਖ-ਵੱਖ ਸਰਕਲਾਂ ’ਚ ਬਿਜਲੀ ਦੀ ਚੋਰੀ ਅਤੇ ਦੁਰਵਰਤੋਂ ਕਰਨ ਵਾਲੇ ਮੁਲਜ਼ਮਾਂ ਖਿਲਾਫ ਚਲਾਈ ਗਈ ਮੁਹਿੰਮ ਪ੍ਰਚੰਡ ਰੂਪ ਧਾਰਨ ਲੱਗੀ ਹੈ।
ਵਿਭਾਗ ਵੱਲੋਂ ਜਾਰੀ ਅੰਕੜਿਆ ਮੁਤਾਬਕ ਪਾਵਰਕਾਮ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪਿਛਲੇ ਸਿਰਫ 15 ਦਿਨਾ ਦੌਰਾਨ 10,000 ਤੋਂ ਵੱਧ ਸ਼ੱਕੀ ਥਾਵਾਂ ’ਤੇ ਛਾਪੇਮਾਰੀਆਂ ਕਰ ਕੇ ਬਿਜਲੀ ਚੋਰੀ ਅਤੇ ਦੁਰਵਰਤੋਂ ਕਰਨ ਦੇ 816 ਮਾਮਲੇ ਰਿਕਾਰਡ ਕੀਤੇ ਗਏ ਹਨ, ਜਿਸ ਵਿਚ ਵਿਭਾਗੀ ਅਧਿਕਾਰੀਆਂ ਵੱਲੋਂ ਮੁਲਜ਼ਮਾਂ ਖਿਲਾਫ ਕਾਰਵਾਈ ਕਰਦੇ ਹੋਏ 2 ਕਰੋੜ 31 ਲੱਖ 62 ਹਜ਼ਾਰ ਰੁਪਏ ਦਾ ਭਾਰੀ ਜੁਰਮਾਨਾ ਠੋਕਿਆ ਗਿਆ ਹੈ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਪਾਰਵਕਾਮ ਡਾਇਰੈਕਟਰ ਡੀ.ਪੀ.ਸੀ. ਗਰੇਵਾਲ ਵਿਭਾਗ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ’ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸਮੇਤ ਐਨਫੋਰਸਮੈਂਟ ਡਿਪਾਰਟਮੈਂਟ ਦੇ 200 ਤੋਂ ਵੱਧ ਅਧਿਕਾਰੀ ਅਤੇ ਮੁਲਾਜ਼ਮ ਸੜਕਾਂ ’ਤੇ ਉਤਰ ਕੇ ਬਿਜਲੀ ਚੋਰਾਂ ਖਿਲਾਫ ਧਾਵਾ ਬੋਲਦੇ ਹੋਏ ਵੱਡੀਆਂ ਕਾਰਵਾਈ ਕਰਨ ’ਚ ਜੁਟੇ ਹੋਏ ਹਨ।
ਪਾਵਰਕਾਮ ਦੇ ਉੱਚ ਅਧਿਕਾਰੀਆਂ ਤੇ ਐੱਸ.ਡੀ.ਓਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਆਦਾਤਰ ਇਲਾਕਿਆਂ ’ਚ ਸਰਗਰਮ ਸ਼ਰਾਰਤੀ ਤੱਤਾਂ ਅਤੇ ਬਿਜਲੀ ਚੋਰਾਂ ਵੱਲੋਂ ਗਲੀ ਮੁਹੱਲਿਆਂ ’ਚ ਲੱਗੇ ਬਿਜਲੀ ਦੇ ਖੰਭਿਆਂ ਅਤੇ ਗੁਜ਼ਰ ਰਹੀਆਂ ਤਾਰਾਂ ’ਤੇ ਸਿੱਧੀ ਕੁੰਡੀ ਪਾਉਣ ਸਮੇਤ ਬਿਜਲੀ ਦੇ ਮੀਟਰ ਦੇ ਨਿਰਧਾਰਿਤ ਲੋਡ ਤੋਂ ਜ਼ਿਆਦਾ ਲੋਡ ਪਾਉਣ ’ਤੇ ਟ੍ਰਾਂਸਫਾਰਮਰ ਓਵਰਲੋਡ ਹੋ ਜਾਂਦੇ ਹਨ, ਜਿਸ ਕਾਰਨ ਟ੍ਰਾਂਸਫਾਰਮਰ ਸੜਨ ਸਮੇਤ ਬਿਜਲੀ ਦੀਆਂ ਤਾਰਾਂ ’ਚ ਸਪਾਰਕਿੰਗ ਹੋਣ ਵਰਗੀਆਂ ਘਟਨਾਵਾਂ ਤੇਜ਼ੀ ਨਾਲ ਵਾਪਰਦੀਆਂ ਰਹੀਆਂ ਹਨ।
ਹੁਣ ਉੱਚ ਅਧਿਕਾਰੀਆਂ ਵੱਲੋਂ ਬਣਾਈਆਂ ਟੀਮਾਂ ਵੱਲੋਂ ਬਿਜਲੀ ਚੋਰਾਂ ਖਿਲਾਫ ਚਲਾਈ ਗਈ ਮੁਹਿੰਮ ਨਾਲ ਉਕਤ ਸਮੱਸਿਆਵਾਂ ਤੋਂ ਆਮ ਖਤਪਕਾਰ ਨੂੰ ਰਾਹਤ ਮਿਲਣ ਦੇ ਨਾਲ ਹੀ ਪਾਵਰਕਾਮ ਨੂੰ ਬਿਜਲੀ ਦੀਆਂ ਤਾਰਾਂ ’ਚ ਆਉਣ ਵਾਲੀ ਖਰਾਬੀ, ਟ੍ਰਾਂਸਫਾਰਮਰ ਸੜਨ ਵਰਗੀਆਂ ਮਿਲ ਰਹੀਆਂ ਸ਼ਿਕਾਇਤਾਂ ਦਾ ਗ੍ਰਾਫ ਵੀ ਥੱਲੇ ਡਿੱਗਣ ਲੱਗਾ ਹੈ।
ਇਹ ਵੀ ਪੜ੍ਹੋ- ASI ਦੇ ਪੁੱਤ ਦਾ ਕਾਰਾ ; ਪਹਿਲਾਂ ਕੁੜੀ ਦੀ ਅਸ਼ਲੀਲ ਤਸਵੀਰ ਕੀਤੀ ਵਾਇਰਲ, ਜਦੋਂ ਪਹੁੰਚੀ ਪੁਲਸ ਤਾਂ ਪੀ ਲਈ Harpic
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e