PSPCL ਨੇ ਜਾਅਲੀ ਟ੍ਰਾਂਸਫਾਰਮਰ ਲਗਾ ਕੇ ਨਜਾਇਜ਼ ਟਿਊਬਵੈੱਲ ਚਲਾਉਣ ''ਤੇ ਠੋਕਿਆ 4.38 ਲੱਖ ਜੁਰਮਾਨਾ

04/30/2022 8:32:20 PM

ਪਟਿਆਲਾ -ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐੱਮ.ਡੀ. ਇੰਜੀਨੀਅਰ ਬਲਦੇਵ ਸਿੰਘ ਸਰਾਂ ਦੇ ਆਦੇਸਾਂ 'ਤੇ ਪੰਜਾਬ 'ਚ ਬਿਜਲੀ ਚੋਰੀ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਬਹੁਤ ਚੰਗੇ ਨਤੀਜੇ ਆ ਰਹੇ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ 29 ਅਪ੍ਰੈਲ ਨੂੰ ਇੰਫੋਰਸਮੈਂਟ ਦੀ ਇਕ ਟੀਮ ਨੇ ਬਲਬੇੜਾ ਸਬ ਡਿਵੀਜ਼ਨ ਅਧੀਨ ਪੈਂਦੇ ਰੰਧਾਵਾ ਗ੍ਰਿਡ ਦੇ ਨੇੜੇ ਚੈਕਿੰਗ ਦੌਰਾਨ ਮਹਿਗਾ ਸਿੰਘ ਪੁੱਤਰ ਗੁਰਚਰਨ ਸਿੰਘ ਪਿੰਡ ਧਨੋਰੀ ਨੂੰ ਮੌਕੇ 'ਤੇ ਆਪਣੀ ਜ਼ਮੀਨ 'ਚ ਆਪਣੇ ਹੀ ਪੱਧਰ 'ਤੇ ਟ੍ਰਾਂਸਫਾਰਮਰ ਲੱਗਾ ਕੇ ਨਜਾਇਜ਼ 30 BHP ਦੀ ਟਿਊਬਵੈੱਲ ਮੋਟਰ ਚੱਲਾ ਰਿਹਾ ਸੀ, ਜਿਸ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ : ਮਾਨਸਾ 'ਚ 8 ਐੱਸ. ਐੱਚ. ਓਜ਼ ਦੇ ਕੀਤੇ ਗਏ ਤਬਾਦਲੇ

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਜ਼ਮੀਨ ਦਾ ਕਾਸ਼ਤਕਾਰ ਸਵਰਨ ਸਿੰਘ ਹੈ ਜਿਸ ਦੀ ਮੌਜੂਦਗੀ 'ਚ ਚੱਲਦੇ ਨਜਾਇਜ਼ ਟ੍ਰਾਂਸਫਾਰਮਰ ਅਤੇ ਸਮਾਨ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪਣੇ ਕਬਜ਼ੇ 'ਚ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਸਬੰਧਤ ਐਂਟੀ ਪਾਵਰ ਥੇਫਟ ਥਾਣਾ, ਪਟਿਆਲਾ ਨੂੰ ਕਾਰਵਾਈ ਕਰਨ ਲਈ ਸੂਚਤ ਕੀਤਾ ਗਿਆ। ਖਪਤਕਾਰ ਨੂੰ ਬਿਜਲੀ ਐਕਟ ਦੇ ਅਧੀਨ ਬਿਜਲੀ ਚੋਰੀ ਦਾ 4.38 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਬੰਧਕਾਂ ਵੱਲੋਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹੋਏ ਕਸੂਰਵਾਰ ਖਪਤਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜ਼ਿੰਮੇਵਾਰ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ਾਂ ਦਿਤੇ ਹਨ ਤਾਂ ਜੋ ਆਉਣ ਵਾਲੇ ਸਮੇਂ 'ਚ ਅਜਿਹੇ ਬਿਜਲੀ ਚੋਰੀ ਕੈਸਾ 'ਚ ਠੱਲ ਪਾਈ ਜਾ ਸਕੇ।

ਇਹ ਵੀ ਪੜ੍ਹੋ : ਪਟਿਆਲਾ ਹਿੰਸਾ ਮਾਮਲੇ 'ਚ ਅਦਾਲਤ ਨੇ ਸਿੰਗਲਾ ਨੂੰ 2 ਦਿਨ ਲਈ ਪੁਲਸ ਰਿਮਾਂਡ 'ਤੇ ਭੇਜਿਆ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News