PSEB 24 ਮਈ ਨੂੰ ਐਲਾਨੇਗਾ 5ਵੀਂ ਦਾ ਨਤੀਜਾ
Friday, May 21, 2021 - 08:19 PM (IST)
![PSEB 24 ਮਈ ਨੂੰ ਐਲਾਨੇਗਾ 5ਵੀਂ ਦਾ ਨਤੀਜਾ](https://static.jagbani.com/multimedia/2021_5image_20_30_552238907sceb.jpg)
ਲੁਧਿਆਣਾ (ਵਿੱਕੀ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿੱਦਿਅਕ ਸਾਲ 2020-21 ਦੇ ਲਈ 5ਵੀਂ ਕਲਾਸ ਦਾ ਨਤੀਜਾ 24 ਮਈ ਨੂੰ ਬਾਅਦ ਦੁਪਹਿਰ 2.30 ਵਜੇ ਬੋਰਡ ਦੇ ਚੇਅਰਮੈਨ ਵੱਲੋਂ ਵਰਚੁਅਲ ਮੀਟਿੰਗ ਜ਼ਰੀਏ ਐਲਾਨ ਦਿੱਤਾ ਜਾਵੇਗਾ। ਇਸ ਵਰਚੁਅਲ ਮੀਟਿੰਗ ਦੇ ਲਈ ਲਾਗ-ਇਨ ਆਈ. ਡੀ., ਮੀਟਿੰਗ ਆਈ.ਡੀ. ਅਤੇ ਇਸ ਨੂੰ ਪਾਸ ਕੋਡ ਬਾਅਦ ਵਿਚ ਜਾਰੀ ਕੀਤੇ ਜਾਣਗੇ।
ਇਹ ਖ਼ਬਰ ਪੜ੍ਹੋ- 1 ਜੂਨ ਨੂੰ ਟੀ20 ਵਿਸ਼ਵ ਕੱਪ ਦੇ ਆਯੋਜਨ ਸਥਾਨ ਨੂੰ ਲੈ ਕੇ ਹੋ ਸਕਦੈ ਫੈਸਲਾ
ਯਾਦ ਰਹੇ ਕਿ 5ਵੀਂ ਕਲਾਸ ਦੀ ਪ੍ਰੀਖਿਆ ਕੋਰੋਨਾ ਮਹਾਮਾਰੀ ਕਾਰਨ ਵਿਚ ਹੀ ਰੱਦ ਕਰਨੀ ਪਈ ਸੀ, ਜਦੋਂਕਿ ਜ਼ਿਆਦਾਤਰ ਵਿਸ਼ਿਆਂ ਦੀ ਪ੍ਰੀਖਿਆ ਹੋ ਚੁੱਕੀ ਸੀ ਜਿਸ ਦੇ ਆਧਾਰ ’ਤੇ ਹੀ ਇਹ ਨਤੀਜੇ ਐਲਾਨੇ ਜਾਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।