ਪੰਜਾਬ ਬੋਰਡ ਨੇ ਜਾਰੀ ਕੀਤੇ ਨਵੇਂ ਹੁਕਮ, 20 ਅੰਕਾਂ ਦੀ ਲਿਖ਼ਤੀ ਪ੍ਰੀਖਿਆ ਵਾਲਾ ਫ਼ੈਸਲਾ ਲਿਆ ਵਾਪਸ

07/09/2022 12:38:35 PM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2022-23 ਲਈ 9ਵੀਂ ਤੋਂ 12ਵੀਂ ਜਮਾਤਾਂ ਦੇ ਕੁੱਝ ਵਿਸ਼ਿਆਂ ਦੇ ਅੰਕ ਵੰਡ 'ਚ ਸੋਧ ਕੀਤੀ ਗਈ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਜਾਣਕਾਰੀ 9ਵੀਂ ਅਤੇ 10ਵੀਂ ਜਮਾਤ 'ਚ ਪਹਿਲਾਂ 70 ਅੰਕਾਂ ਦੀ ਪ੍ਰਯੋਗੀ ਪ੍ਰੀਖਿਆ, ਲਿਖ਼ਤੀ ਪ੍ਰੀਖਿਆ ਸਿਰਫ 20 ਅੰਕ ਅਤੇ ਅੰਦਰੂਨੀ ਮੁਲਾਂਕਣ ਦੇ ਅੰਕ 10 'ਚੋਂ ਲੱਗਦੇ ਸਨ। ਹੁਣ ਸੋਧੇ ਹੋਏ ਫਾਰਮੂਲੇ ਮੁਤਾਬਕ ਪ੍ਰਯੋਗੀ ਪ੍ਰੀਖਿਆ 40 ਅੰਕ, ਲਿਖ਼ਤੀ ਪ੍ਰੀਖਿਆ ਦੇ 50 ਅੰਕ ਅਤੇ ਅੰਦਰੂਨੀ ਮੁਲਾਂਕਣ ਦੇ 10 ਅੰਕ ਨਿਰਧਾਰਿਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਮੋਗਾ 'ਚ ਸ਼ਖ਼ਸ ਨੇ ਰਾਤ 2 ਵਜੇ ਪਤਨੀ ਸਣੇ ਵੱਢਿਆ ਸਹੁਰਾ ਪਰਿਵਾਰ, ਜਾਣੋ ਇਸ ਮਗਰੋਂ ਕੀ ਕੀਤਾ

ਇਸੇ ਤਰ੍ਹਾਂ 11ਵੀਂ ਅਤੇ 12ਵੀਂ ਜਮਾਤਾਂ ਦੇ ਸਰੀਰਕ ਸਿੱਖਿਆ ਅਤੇ ਖੇਡਾਂ ਵਿਸ਼ੇ ਲਈ ਅੰਕ ਵੰਡ ਲਿਖ਼ਤੀ ਪ੍ਰੀਖਿਆ ਲਈ 20 ਅੰਕ, ਪ੍ਰਯੋਗੀ ਪ੍ਰੀਖਿਆ ਲਈ 70 ਅੰਕ ਅਤੇ ਇੰਟਰਨਲ ਅਸੈੱਸਮੈਂਟ ਦੇ 10 ਅੰਕ ਨਿਰਧਾਰਿਤ ਸਨ।

ਇਹ ਵੀ ਪੜ੍ਹੋ : 'ਸਿੱਧੂ ਮੂਸੇਵਾਲਾ' ਨੂੰ ਮਾਰਨ ਲਈ ਇਕ ਕਰੋੜ 'ਚ ਹੋਇਆ ਸੀ ਸੌਦਾ, ਸ਼ਾਰਪ ਸ਼ੂਟਰਾਂ ਨੇ ਖੋਲ੍ਹੇ ਵੱਡੇ ਰਾਜ਼ (ਵੀਡੀਓ)

ਇਸ ਨੂੰ ਵੀ ਸੋਧ ਉਪਰੰਤ ਲਿਖ਼ਤੀ ਪ੍ਰੀਖਿਆ ਲਈ 50 ਅੰਕ, ਪ੍ਰਯੋਗੀ ਪ੍ਰੀਖਿਆ ਲਈ 40 ਅੰਕ ਅਤੇ ਇੰਟਰਨਲ ਅਸੈੱਸਮੈਂਟ ਦੇ 10 ਅੰਕ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸੂਬੇ ਦੇ ਸਰਕਾਰੀ, ਐਫ਼ੀਲੀਏਟਿਡ, ਐਸੋਸੀਏਟਿਡ, ਏਡਿਡ ਅਤੇ ਆਦਰਸ਼ ਸਕੂਲਾਂ ਦੇ ਮੁਖੀਆਂ ਅਤੇ ਸਬੰਧਤ ਅਧਿਆਪਕਾਂ ਨੂੰ ਵੀ ਸੂਚਨਾ ਭੇਜੀ ਜਾ ਚੁੱਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News