PSEB ਨੇ ਅਧਿਆਪਕਾਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ, ਅਧਿਕਾਰੀਆਂ ਨੂੰ ਲਿਖ ਦਿੱਤੀ ਚਿੱਠੀ

03/19/2024 12:07:05 PM

ਲੁਧਿਆਣਾ (ਵਿੱਕੀ) : ਜ਼ਿਲ੍ਹਾ ਸਕੂਲ ਸਿੱਖਿਆ ਵਿਭਾਗ ਵੱਲੋਂ ਪੀ. ਐੱਸ. ਈ. ਬੀ. ਪ੍ਰੀਖਿਆਵਾਂ ਦੀ ਆਂਸਰਸ਼ੀਟਸ ਦੀ ਚੈਕਿੰਗ ਕਰ ਰਹੇ ਅਧਿਆਪਕਾਂ ਦੀਆਂ ਡਿਊਟੀਆਂ ਵੱਖ-ਵੱਖ ਵਿਭਾਗੀ ਸੈਮੀਨਾਰਾਂ ’ਚ ਲਗਾਏ ਜਾ ਦਾ ਪੀ. ਐੱਸ. ਈ. ਬੀ. ਨੇ ਸਖ਼ਤ ਨੋਟਿਸ ਲਿਆ ਹੈ। ਇਸ ਲੜੀ ਤਹਿਤ ਬੋਰਡ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਕੇ ਇਸ ਤਰ੍ਹਾਂ ਨਾ ਕਰਨ ਦਾ ਸੁਝਾਅ ਦਿੱਤਾ ਹੈ।

ਇਹ ਵੀ ਪੜ੍ਹੋ : ਪੁਰਾਣੇ ਸਮਿਆਂ 'ਚ ਡੱਬਿਆਂ 'ਚ ਉਮੀਦਵਾਰਾਂ ਦੇ ਨਾਂ ਲਿਖੇ ਹੁੰਦੇ ਸੀ, ਉਸੇ 'ਚ ਵੋਟ ਪਾਉਂਦੇ ਸੀ ਲੋਕ

ਬੋਰਡ ਦੇ ਡਿਪਟੀ ਸੈਕਟਰੀ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਦੀ ਆਂਸਰਸ਼ੀਟਸ ਦੀ ਚੈਕਿੰਗ ਦਾ ਕੰਮ ਚੱਲ ਰਿਹਾ ਹੈ ਪਰ ਫੀਲਡ ਤੋਂ ਰਿਪੋਰਟ ਮਿਲ ਰਹੀ ਹੈ ਕਿ ਜਿਨ੍ਹਾਂ ਅਧਿਆਪਕਾਂ ਦੀਆਂ ਡਿਊਟੀਆਂ ਮਾਰਕਿੰਗ ਕੇਂਦਰਾਂ ’ਚ ਆਂਸਰਸ਼ੀਟਸ ਚੈੱਕ ਕਰਨ ਲਈ ਲਗਾਈ ਗਈ ਹੈ, ਉਨ੍ਹਾਂ ’ਚੋਂ ਕਈਆਂ ਨੂੰ ਸਿੱਖਿਆ ਵਿਭਾਗ ਵੱਲੋਂ ਵਿਭਾਗੀ ਸੈਮੀਨਾਰਾਂ ’ਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੈਂਕਾਂ ਨੂੰ ਜਾਰੀ ਹੋਏ ਹੁਕਮ, ਹਰ ਪੈਸੇ ਦਾ ਹਿਸਾਬ ਰੱਖਣਾ ਹੋਇਆ ਲਾਜ਼ਮੀ

ਇਸ ਤਰ੍ਹਾਂ ਕਰਨ ਨਾਲ ਬੋਰਡ ਪ੍ਰੀਖਿਆਵਾਂ ਦੀ ਚੈਕਿੰਗ ਦਾ ਕੰਮ ਲੇਟ ਹੋ ਰਿਹਾ ਹੈ, ਜਿਸ ਨਾਲ ਬੋਰਡ ਨਤੀਜਾ ਦੇਰੀ ਨਾਲ ਐਲਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਨੂੰ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਉਨ੍ਹਾਂ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਮਾਰਕਿੰਗ ਲਈ ਲਗਾਏ ਗਏ ਮੁਲਾਜ਼ਮਾਂ ਦੀਆਂ ਡਿਊਟੀਆਂ ਸਬੰਧਿਤ ਸੈਮੀਨਾਰ ਜਾਂ ਕਿਸੇ ਹੋਰ ਕਾਰਜ ’ਚ ਨਾ ਲਗਾਈਆਂ ਜਾਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News