PSEB ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਪ੍ਰਸ਼ਨ-ਪੱਤਰਾਂ ਨੂੰ ਲੈ ਕੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ

Saturday, Nov 06, 2021 - 08:55 AM (IST)

PSEB ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਪ੍ਰਸ਼ਨ-ਪੱਤਰਾਂ ਨੂੰ ਲੈ ਕੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ (ਰੀ-ਅਪੀਅਰ, ਵਾਧੂ ਵਿਸ਼ਾ, ਦਰਜਾ ਵਧਾਉਣ ਅਤੇ 10ਵੀਂ ਪੰਜਾਬੀ ਤਿਮਾਹੀ ਪ੍ਰੀਖਿਆ) ਨਵੰਬਰ ਪ੍ਰੀਖਿਆ 2021 ਗੋਲਡਨ ਚਾਂਸ ਮੁੜ ਪ੍ਰੀਖਿਆ ਦੇ ਪ੍ਰਸ਼ਨ-ਪੱਤਰਾਂ ਨੂੰ ਬੈਂਕ ਦੀ ਸੇਫ ਕਸਟਡੀ ’ਚ ਰੱਖਣ ਅਤੇ ਉੱਥੋਂ ਪ੍ਰਾਪਤ ਕਰਨ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੇ ਮੁਤਾਬਕ ਜ਼ਿਲ੍ਹਾ ਮੈਨੇਜਰ ਖੇਤਰੀ ਦਫਤਰ ਦੀ ਟੀਮ ਆਪਣੀ ਨਿਗਰਾਨੀ ਵਿਚ 10ਵੀਂ ਅਤੇ 12ਵੀਂ ਦੇ ਪ੍ਰਸ਼ਨ ਪੱਤਰ 8 ਅਤੇ 9 ਨਵੰਬਰ ਨੂੰ ਪ੍ਰਿੰਸੀਪਲ-ਕਮ ਸੈਂਟਰ ਕੰਟਰੋਲਰ ਨੂੰ ਪ੍ਰਾਪਤ ਕਰਵਾ ਕੇ ਬੈਂਕ ’ਚ ਰੱਖਵਾਉਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਦੀਵਾਲੀ ਦਾ ਤੋਹਫ਼ਾ, CM ਚੰਨੀ ਨੇ ਕੀਤਾ ਇਹ ਐਲਾਨ

ਪ੍ਰਸ਼ਨ-ਪੱਤਰ ਪ੍ਰਾਪਤ ਕਰਨ ਵਾਲਾ ਅਧਿਕਾਰੀ ਸਕੂਲ ਦੇ ਲੈਟਰ ਹੈੱਡ ’ਤੇ ਦਸਤਖ਼ਤ ਅਤੇ ਆਈਡੈਂਟੀਟੀ ਕਾਰਡ ਬੈਂਕ ਵਿਚ ਪੇਸ਼ ਕਰੇਗਾ। 10 ਨਵੰਬਰ ਤੋਂ ਬੈਂਕ ਵਿਚੋਂ 10ਵੀਂ ਅਤੇ 12ਵੀਂ ਜਮਾਤ ਦੇ ਪ੍ਰਸ਼ਨ ਪੱਤਰ ਸਵੇਰ 10 ਤੋਂ 10.30 ਵਜੇ ਦੌਰਾਨ ਪ੍ਰਾਪਤ ਕੀਤੇ ਜਾਣਗੇ। ਸਿੰਗਲ (ਕੇਵਲ ਵਿਲੱਖਣ ਸਮਰੱਥ) ਪ੍ਰੀਖਿਆ ਕੇਂਦਰ ’ਚ ਪ੍ਰਸ਼ਨ ਪੱਤਰਾਂ ਦਾ ਪੈਕੇਟ ਖੋਲ੍ਹਣ ਦੇ ਸਮੇਂ ਮੋਬਾਇਲ ਦੀ ਲੋਕੇਸ਼ਨ ਆਨ ਕਰਕੇ ਰਿਕਾਰਡਿੰਗ ਕੀਤੀ ਜਾਵੇਗੀ। 10ਵੀਂ ਅਤੇ 12ਵੀਂ ਸ਼੍ਰੇਣੀ ਦੇ ਪ੍ਰਸ਼ਨ-ਪੱਤਰ ਇਕ ਹੀ ਲੋਹੇ ਦੇ ਬਾਕਸ ਵਿਚ ਰੱਖੇ ਜਾਣਗੇ। ਪ੍ਰਸ਼ਨ-ਪੱਤਰ ਡੇਟਸ਼ੀਟ ਮੁਤਾਬਕ ਉਸ ਵਿਸ਼ੇ ਦਾ ਪ੍ਰਾਪਤ ਕੀਤਾ ਜਾਵੇਗਾ ਅਤੇ ਬੈਂਕ ਤੋਂ ਰਸੀਦ ਲਈ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੇ ਦੀਵਾਲੀ ਤੋਹਫ਼ੇ ਦਾ ਨੋਟੀਫਿਕੇਸ਼ਨ ਜਾਰੀ

ਕੇਂਦਰ ਕੰਟਰੋਲ ਪ੍ਰੀਖਿਆ ਕੇਂਦਰ ਵਿਚ 10ਵੀਂ ਅਤੇ 12ਵੀਂ ਦੇ ਪ੍ਰਸ਼ਨ-ਪੱਤਰ ਅੱਧਾ ਘੰਟਾ ਪਹਿਲਾਂ ਲੁਧਿਆਣਾ ਪਹੁੰਚਾਉਣਾ ਯਕੀਨੀ ਬਣਾਉਣਗੇ। ਪ੍ਰਸ਼ਨ-ਪੱਤਰ ਪ੍ਰਾਪਤ ਕਰਨ ਉਪਰੰਤ ਜੇਕਰ ਕਿਸੇ ਵਿਸ਼ੇ ਦੇ ਪ੍ਰਸ਼ਨ-ਪੱਤਰ ਘੱਟ ਪ੍ਰਾਪਤ ਹੁੰਦਾ ਹੈ ਜਾਂ ਪ੍ਰਾਪਤ ਨਹੀਂ ਹੋਏ ਤਾਂ ਉਸ ਸਬੰਧੀ ਮੁੱਖ ਦਫ਼ਤਰ ਨੂੰ ਸੂਚਿਤ ਕੀਤਾ ਜਾਵੇਗਾ। ਗੋਲਡਨ ਚਾਂਸ ਮੁੜ ਪ੍ਰੀਖਿਆ ਅਤੇ ਪੰਜਾਬੀ ਵਾਧੂ ਵਿਸ਼ਾ ਤਿਮਾਹੀ ਪ੍ਰੀਖਿਆ ਦੇ ਪ੍ਰੀਖਿਆਰਥੀਆਂ ਲਈ ਪ੍ਰਸ਼ਨ-ਪੱਤਰ ਵੱਖਰੇ ਥੈਲੇ ’ਚ ਭੇਜੇ ਜਾਣਗੇ। ਇਨ੍ਹਾਂ ਦੀ ਉੱਤਰ ਪੁਸਤਕ ਵੀ ਵੱਖਰੇ ਥੈਲਿਆਂ ’ਚ ਸੀਲੀ ਕੀਤੀ ਜਾਵੇਗੀ। ਕੋਵਿਡ-19 ਦੇ ਸਬੰਧ ਵਿਚ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News