PSEB ਵਲੋਂ 10ਵੀਂ ਤੇ 12ਵੀਂ ਜਮਾਤ ਦੇ ਦਾਖ਼ਲੇ ਦੀਆਂ ਮਿਤੀਆਂ ''ਚ ਵਾਧਾ

01/24/2020 7:06:31 PM

ਮੋਹਾਲੀ, (ਨਿਆਮੀਆਂ)— ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀਆਂ ਅਕਾਦਮਿਕ ਸਾਲ 2019-20 ਲਈ 10ਵੀਂ ਤੇ 12ਵੀਂ ਜਮਾਤ 'ਚ ਦਾਖ਼ਲਾ ਨਾ ਲੈ ਸਕਣ ਵਾਲੇ ਵਿਦਿਆਰਥੀਆਂ ਲਈ ਦਾਖ਼ਲੇ ਦੀਆਂ ਮਿਤੀਆਂ 'ਚ ਵਾਧਾ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਆਈ. ਏ. ਐੱਸ. ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 10ਵੀਂ ਜਮਾਤ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ 3 ਫਰਵਰੀ 2020 ਤਕ 10,000 ਰੁਪਏ ਲੇਟ ਫੀਸ ਨਾਲ ਦਾਖ਼ਲਾ ਲੈਣ ਲਈ ਚਲਾਨ ਜਨਰੇਟ ਕਰ ਸਕਣਗੇ ਤੇ 15 ਫਰਵਰੀ ਤਕ 11,000 ਰੁਪਏ ਲੇਟ ਫੀਸ ਨਾਲ ਦਾਖ਼ਲਾ ਲੈਣ ਲਈ ਚਲਾਨ ਜਨਰੇਟ ਕਰ ਸਕਣਗੇ।
ਉਪਰੰਤ 3 ਫਰਵਰੀ ਤਕ ਜਨਰੇਟ ਕੀਤੇ ਚਲਾਨ 12 ਫਰਵਰੀ 2020 ਤਕ ਬੈਂਕ 'ਚ ਜਮ੍ਹਾਂ ਕਰਵਾਏ ਜਾ ਸਕਣਗੇ ਪਰ 15 ਫਰਵਰੀ ਤਕ ਜਨਰੇਟ ਕੀਤੇ ਗਏ ਚਲਾਨ 17 ਫਰਵਰੀ ਤਕ ਹੀ ਬੈਂਕ ਵਿਚ ਜਮ੍ਹਾਂ ਕਰਵਾਉਣੇ ਹੋਣਗੇ। ਇਸੇ ਤਰ੍ਹਾਂ 12ਵੀਂ ਜਮਾਤ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ 10,000 ਰੁਪਏ ਲੇਟ ਫੀਸ ਨਾਲ 29 ਜਨਵਰੀ 2020 ਤਕ ਦਾਖ਼ਲਾ ਲੈਣ ਲਈ ਚਲਾਨ ਜਨਰੇਟ ਕਰਨ ਉਪਰੰਤ ਫ਼ਾਰਮ 31 ਜਨਵਰੀ 2020 ਤਕ ਜਮ੍ਹਾਂ ਕਰਵਾ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ 'ਤੇ ਉਪਲਬਧ ਹੈ।


KamalJeet Singh

Content Editor

Related News