ਵਿਦਿਆਰਥੀਆਂ ਦੀ ਉਡੀਕ ਮੁੱਕੀ, ਪੰਜਾਬ ਬੋਰਡ ਨੇ ਐਲਾਨੇ 10ਵੀਂ ਦੇ ਨਤੀਜੇ
Wednesday, May 08, 2019 - 12:16 PM (IST)

ਮੋਹਾਲੀ (ਨਿਆਮੀਆਂ) : ਵਿਦਿਆਰਥੀਆਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ। ਬੁੱਧਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 10ਵੀਂ ਦੀ ਪ੍ਰੀਖਿਆ 'ਚ 317387 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ 'ਚੋਂ 271554 ਬੱਚੇ ਮਤਲਬ ਕਿ 85.56 ਫੀਸਦੀ ਬੱਚੇ ਪਾਸ ਹੋਏ ਹਨ। ਇਨ੍ਹਾਂ ਨਤੀਜਿਆਂ ਨੇ ਕੁੜੀਆਂ ਨੇ 90.63 ਫੀਸਦੀ ਨਾਲ ਬਾਜ਼ੀ ਮਾਰ ਲਈ ਲਈ ਹੈ, ਜਦੋਂ ਕਿ ਲੜਕਿਆਂ ਲਈ ਇਹ 81.30 ਫੀਸਦੀ ਹੈ। ਸ਼ਹਿਰੀ ਇਲਾਕਿਆਂ 'ਚ ਪਾਸ ਫੀਸਦੀ 83.38 ਅਤੇ ਪੇਂਡੂ ਇਲਾਕਿਆਂ 'ਚ ਪਾਸ ਫੀਸਦੀ 86.67 ਹੈ।