ਪੀ. ਆਰ. ਟੀ. ਸੀ. ਦੇ ਮੁੱਖ ਦਫਤਰ ’ਚ ਅਚਨਚੇਤ ਸੱਦੀ ਗਈ ਮੀਟਿੰਗ, ਲਿਆ ਗਿਆ ਵੱਡਾ ਫ਼ੈਸਲਾ

Monday, Feb 24, 2025 - 02:53 PM (IST)

ਪੀ. ਆਰ. ਟੀ. ਸੀ. ਦੇ ਮੁੱਖ ਦਫਤਰ ’ਚ ਅਚਨਚੇਤ ਸੱਦੀ ਗਈ ਮੀਟਿੰਗ, ਲਿਆ ਗਿਆ ਵੱਡਾ ਫ਼ੈਸਲਾ

ਪਟਿਆਲਾ (ਰਾਜੇਸ਼ ਪੰਜੌਲਾ) : ਚੇਅਰਮੈਨ ਹਡਾਣਾ ਅਤੇ ਮੈਨੇਜਿੰਗ ਡਾਇਰੈਕਟਰ ਪੀ. ਆਰ. ਟੀ. ਸੀ. ਬਿਕਰਮਜੀਤ ਸਿੰਘ ਸ਼ੇਰਗਿੱਲ ਵੱਲੋਂ ਪੀ. ਆਰ. ਟੀ. ਸੀ. ਦੇ ਮੁੱਖ ਦਫਤਰ ਵਿਖੇ ਐਤਵਾਰ ਛੁੱਟੀ ਵਾਲੇ ਦਿਨ ਅਚਨਚੇਤ ਅਫਸਰਾਂ ਅਤੇ ਮਹਿਕਮੇ ਦੀਆਂ ਯੂਨੀਅਨਾਂ ਨੂੰ ਖਾਸ ਸੱਦੇ ’ਤੇ ਬੁਲਾ ਕੇ ਸਮੂਹ ਯੂਨੀਅਨਾਂ ਨਾਲ ਉਨ੍ਹਾਂ ਵੱਲੋਂ ਵੱਖ-ਵੱਖ ਸਮੇਂ ’ਤੇ ਉਠਾਈਆਂ ਜਾ ਰਹੀਆਂ ਮੰਗਾਂ ਦੇ ਨਿਪਟਾਰੇ ਸਬੰਧੀ ਮੀਟਿੰਗ ਕੀਤੀ ਗਈ। ਦੱਸਣਯੋਗ ਹੈ ਕਿ ਪੀ. ਆਰ. ਟੀ. ਸੀ. ਦੀ ਯੂਨੀਅਨਾ ਵੱਲੋਂ ਸਾਲ 2004 ਤੋਂ ਪਹਿਲਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰੈਗੂਲਰ ਕੀਤੇ ਗਏ ਕਰਮਚਾਰੀਆਂ ਨੂੰ ਪੀ. ਆਰ. ਟੀ. ਸੀ. 1992 ਪੈਨਸ਼ਨ ਸਕੀਮ ਅਧੀਨ ਪੈਨਸ਼ਨ ਸਕੀਮ ਦਾ ਮੈਂਬਰ ਬਣਾਉਣ ਸਬੰਧੀ ਉਠਾਈ ਜਾ ਰਹੀ ਮੰਗ ਨੂੰ ਪਹਿਲ ਦੇ ਆਧਾਰ ’ਤੇ ਪ੍ਰਵਾਨ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 25 ਤਾਰੀਖ਼ ਨੂੰ ਲੈ ਕੇ ਪੰਜਾਬ ਵਿਚ ਹੋ ਗਿਆ ਵੱਡਾ ਐਲਾਨ, ਹਲਚਲ ਵਧੀ

ਗੈਰ-ਰਸਮੀ ਗੱਲਬਾਤ ਦੌਰਾਨ ਚੇਅਰਮੈਨ ਹਡਾਣਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਯੂਨੀਅਨ ਵੱਲੋਂ ਕਾਫੀ ਸਮੇਂ ਤੋਂ ਇਹ ਮੰਗ ਉਠਾਈ ਜਾ ਰਹੀ ਸੀ ਕਿ ਜਿਹੜੇ ਬਾਹਰੀ ਸੰਸਥਾ ਜਾਂ ਸਿੱਧਾ ਠੇਕਾ ਕਰਮਚਾਰੀਆਂ ਨੂੰ ਗਬਨ ਜਾਂ ਗੈਰ-ਹਾਜ਼ਰ ਹੋਣ ਸਬੰਧੀ ਕੇਸਾਂ ’ਚ ਨੌਕਰੀ ਤੋਂ ਬਾਹਰ ਕੀਤਾ ਜਾਂਦਾ ਹੈ, ਨੂੰ ਉਨ੍ਹਾਂ ਉਜਰਤਾਂ ’ਤੇ ਹੀ ਬਹਾਲ ਕੀਤਾ ਜਾਵੇ, ਜਿਨ੍ਹਾਂ ’ਤੇ ਉਨ੍ਹਾਂ ਦੀਆਂ ਸੇਵਾਵਾ ਵਾਪਸ ਕੀਤੀਆ ਗਈਆਂ ਸਨ, ਸਬੰਧੀ ਮੰਗ ਨੂੰ ਵੀ ਪ੍ਰਵਾਨ ਕਰਦਿਆਂ ਇਸ ’ਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਆਮ ਜਨਤਾ ਦੀ ਸਫਰ ਸਹੂਲਤ ਦੇ ਮੱਦੇਨਜ਼ਰ ਪੀ. ਆਰ. ਟੀ. ਸੀ. ਦੇ ਬੇੜੇ ’ਚ ਆਪਣੀ ਮਾਲਕੀ ਵਾਲੀਆਂ 450 ਸਾਧਾਰਨ ਬੱਸਾਂ ਅਤੇ 100 ਮਿੰਨੀ ਬੱਸਾਂ ਪਾਉਣ ਸਬੰਧੀ ਚੱਲ ਰਹੀ ਕਾਰਵਾਈ ਤੋਂ ਵੀ ਯੂਨੀਅਨਾਂ ਨੂੰ ਜਾਣੂ ਕਰਵਾਇਆ ਗਿਆ। ਹੋਰ ਬੋਲਦਿਆਂ ਹਡਾਣਾ ਨੇ ਕਿਹਾ ਕਿ ਇਨ੍ਹਾਂ ਯੂਨੀਅਨ ਵੱਲੋਂ ਹੋਰ ਉਠਾਈਆਂ ਗਈਆਂ ਮੰਗਾਂ ਜਿਵੇਂ ਪੀ. ਆਰ. ਟੀ. ਸੀ. ਦੇ ਰੈਗੂਲਰ ਮੁਲਾਜ਼ਮਾਂ ਨੂੰ ਨਿਊ ਪੈਨਸ਼ਨ ਸਕੀਮ ਅਧੀਨ ਲੈ ਕੇ ਆਉਣਾ, ਐੱਲ. ਟੀ. ਸੀ. ਲਾਗੂ ਕਰਨ ਸਬੰਧੀ, ਪੰਜਾਬ ਸਰਕਾਰ ਕੋਲ ਖੜੇ ਬਕਾਇਆਂ ਨੂੰ ਰਿਲੀਜ਼ ਕਰਵਾਉਣਾ, ਪੇ-ਕਮਿਸ਼ਨ ਦੇ ਏਰੀਅਰ ਨੂੰ ਜਲਦ ਰਿਲੀਜ਼ ਕਰਵਾਉਣ ਸਬੰਧੀ, ਕੰਟਰੈਕਟ ਮੁਲਾਜ਼ਮਾਂ ’ਚ ਇਕਸਾਰਤਾ ਤਨਖਾਹ, ਸੈਂਟਰ ਫਲਾਇੰਗ ਨੂੰ ਵਿਸ਼ੇਸ਼ ਭੱਤਾ ਦੇਣ ਸਬੰਧੀ, ਐਡਵਾਂਸ ਬੁੱਕਰਾਂ ਦੀ ਕਮਿਸ਼ਨ ’ਚ ਵਾਧਾ ਕਰਨ ਆਦਿ ਸਬੰਧੀ ਯੋਗ ਕਦਮ ਚੁੱਕਣ ਦਾ ਵਿਸ਼ਵਾਸ਼ ਦਵਾਇਆ।

ਇਹ ਵੀ ਪੜ੍ਹੋ : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਵਲੋਂ ਨਵੇਂ ਹੁਕਮ ਜਾਰੀ

ਇਸ ਤੋਂ ਇਲਾਵਾ ਔਰਤਾਂ ਨੂੰ ਮੁਫ਼ਤ ਸਫਰ ਸਹੂਲਤ ਦੇ ਇਵਜ ਵਜੋਂ ਸਰਕਾਰ ਵੱਲ ਪੈਂਡਿੰਗ ਬਕਾਏ ਨੂੰ ਲਿਆਉਣ ਅਤੇ ਸੇਵਾ-ਮੁਕਤ ਕਾਮਿਆਂ ਨੂੰ ਉਨ੍ਹਾਂ ਦੇ ਬਣਦੇ ਲਾਭਾਂ ਦੀਆਂ ਅਦਾਇਗੀਆਂ ਸਬੰਧੀ ਵਿਚਾਰਨ ਲਈ ਭਰੋਸਾ ਵੀ ਦਿੱਤਾ ਗਿਆ। ਮੀਟਿੰਗ ਦੌਰਾਨ ਮਨਿੰਦਰਪਾਲ ਸਿੰਘ ਸਿੱਧੂ ਜਨਰਲ ਮੈਨੇਜਰ ਪ੍ਰਸ਼ਾਸਨ-ਕਮ-ਸੀਨੀਅਰ ਕਾਨੂੰਨੀ ਸਲਾਹਕਾਰ, ਜਤਿੰਦਰਪਾਲ ਸਿੰਘ ਗਰੇਵਾਲ ਕਾਰਜਕਾਰੀ ਇੰਜੀਨੀਅਰ ਸਿਵਲ ਸੈੱਲ, ਅਮਨਵੀਰ ਸਿੰਘ ਟਿਵਾਣਾ ਜਨਰਲ ਮੈਨੇਜਰ ਓਪਰੇਸ਼ਨ, ਰਿਕਲ ਗੋਇਲ ਏ. ਸੀ. ਐੱਫ. ਏ. ਤੋਂ ਇਲਾਵਾ ਯੂਨੀਅਨ ਦੀ ਐਕਸ਼ਨ ਕਮੇਟੀ ਦੇ ਮੈਂਬਰ ਨਿਰਮਲ ਸਿੰਘ ਧਾਲੀਵਾਲ ਕਨਵੀਨਰ, ਮਨਜਿੰਦਰ ਕੁਮਾਰ ਬੱਬੂ ਜਨਰਲ ਸਕੱਤਰ ਕੰਟਰੈਕਟ ਵਰਕਰ ਯੂਨੀਅਨ ਆਜ਼ਾਦ, ਹਰਪ੍ਰੀਤ ਸਿੰਘ ਖੱਟੜਾ ਪ੍ਰਧਾਨ ਕਰਮਚਾਰੀ ਦੱਲ, ਬਲਦੇਵ ਰਾਜ ਬੱਤਾ ਇੰਟਕ, ਜਗਤਾਰ ਸਿੰਘ ਸੂਬਾ ਜੁਆਇੰਟ ਸਕੱਤਰ ਯੂਨੀਅਨ 25/11 ਸਮੇਤ ਹੋਰ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਛਾਪਾ ਮਾਰਨ ਗਈ ਪੰਜਾਬ ਪੁਲਸ, ਮਾਂ-ਪੁੱਤ ਦੀ ਕਰਤੂਤ ਦੇਖ ਉਡੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News