ਨੀਰਵ ਮੋਦੀ ਤੇ ਵਿਕਰਮ ਕੋਠਾਰੀ ''ਤੇ ਭਾਜਪਾ ਦੀ ਚੁੱਪੀ ਖਿਲਾਫ ਕੀਤਾ ਰੋਸ ਮੁਜ਼ਾਹਰਾ

Friday, Feb 23, 2018 - 01:19 AM (IST)

ਨੀਰਵ ਮੋਦੀ ਤੇ ਵਿਕਰਮ ਕੋਠਾਰੀ ''ਤੇ ਭਾਜਪਾ ਦੀ ਚੁੱਪੀ ਖਿਲਾਫ ਕੀਤਾ ਰੋਸ ਮੁਜ਼ਾਹਰਾ

ਹੁਸ਼ਿਆਰਪੁਰ, (ਘੁੰਮਣ)- ਪੀ. ਐੱਨ. ਬੀ. ਘਪਲੇ ਦੇ ਦੋਸ਼ੀਆਂ ਨੀਰਵ ਮੋਦੀ ਤੇ ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਵੱਲੋਂ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਦੇ ਮਾਮਲੇ 'ਚ ਭਾਜਪਾ ਆਗੂਆਂ ਦੀ ਚੁੱਪੀ ਕਾਰਨ 'ਭਾਰਤ ਜਗਾਓ ਅੰਦੋਲਨ' ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। 
ਇਸ ਮੌਕੇ ਆਪਣੇ ਸੰਬੋਧਨ ਵਿਚ ਜੈ ਗੋਪਾਲ ਧੀਮਾਨ, ਜਨਰਲ ਸਕੱਤਰ ਦਲਵੀਰ ਸਿੰਘ ਕੰਦੌਲਾ, ਉਪ ਪ੍ਰਧਾਨ ਸੰਜੀਵ ਕੁਮਾਰ, ਸਕੱਤਰ ਗੁਰਮੀਤ ਕੌਰ, ਕਮਲਜੀਤ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਬਲਵੰਤ ਰਾਮ, ਵਿਨੋਦ ਪਾਲ, ਹਰਬੰਸ ਸਿੰਘ, ਗੁਲਸ਼ਨ ਕੁਮਾਰ, ਰਮਨਜੀਤ ਕੌਰ, ਬਲਵੀਰ ਚੰਦ, ਜਸਵੀਰ ਸਿੰਘ ਤੇ ਪੂਜਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਭ੍ਰਿਸ਼ਟ ਉਦਯੋਗਪਤੀਆਂ ਨੂੰ ਸਮਰਥਨ ਦੇਣ ਕਾਰਨ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਬੈਂਕਾਂ ਦੇ 3,67,765 ਕਰੋੜ ਰੁਪਏ ਦੀ ਰਾਸ਼ੀ ਡੁੱਬ ਚੁੱਕੀ ਹੈ। ਦੂਜੇ ਪਾਸੇ ਗਰੀਬਾਂ ਦੇ ਖਾਤਿਆਂ 'ਚ ਮਿਨੀਮਮ ਬੈਲੇਂਸ ਨਾ ਹੋਣ ਕਾਰਨ ਗਰੀਬ ਲੋਕਾਂ ਦੀਆਂ ਕਰੋੜਾਂ ਰੁਪਏ ਦੀ ਰਾਸ਼ੀ ਬੈਂਕਾਂ ਨੇ ਹੜੱਪ ਕਰ ਲਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰੁਨ ਜੇਤਲੀ ਨੂੰ ਇਨ੍ਹਾਂ ਘਪਲਿਆਂ ਕਾਰਨ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ।  ਆਗੂਆਂ ਨੇ ਕਿਹਾ ਕਿ 2-4 ਹਜ਼ਾਰ ਰੁਪਏ ਦੀ ਕਿਸ਼ਤ ਜਮ੍ਹਾ ਨਾ ਕਰਵਾਉਣ 'ਤੇ ਵੀ ਬੈਂਕਾਂ ਦੇ ਕਰਮਚਾਰੀ ਤੇ ਉਨ੍ਹਾਂ ਦੇ ਰਿਕਵਰੀ ਏਜੰਟ ਲੋਕਾਂ ਦੇ ਘਰਾਂ 'ਚੋਂ ਸਾਮਾਨ ਚੁੱਕ ਕੇ ਲੈ ਜਾਂਦੇ ਹਨ ਪਰ ਕਰੋੜਾਂ ਰੁਪਏ ਦੇ ਕਰਜ਼ੇ ਵਾਪਸ ਨਾ ਕਰਨ ਵਾਲੇ ਲੋਕਾਂ ਨੂੰ ਸਿਰ-ਮੱਥੇ 'ਤੇ ਬਿਠਾਇਆ ਜਾਂਦਾ ਹੈ। 


Related News