ਚੰਡੀਗੜ੍ਹ : ਇਕ ਗਰਮੀ ਦੀ ਮਾਰ, ਦੂਜਾ ਪਾਣੀ ਲਈ ਹਾਹਾਕਾਰ
Saturday, Jul 06, 2019 - 03:29 PM (IST)

ਚੰਡੀਗੜ੍ਹ : ਸ਼ਹਿਰ 'ਚ ਜਿੱਥੇ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ, ਉੱਥੇ ਹੀ ਕਈ ਇਲਾਕਿਆਂ 'ਚ ਪਾਣੀ ਲਈ ਵੀ ਹਾਹਾਕਾਰ ਮਚੀ ਹੋਈ ਹੈ ਅਤੇ ਲੋਕ ਹੁਣ ਸੜਕਾਂ 'ਤੇ ਉਤਰ ਆਏ ਹਨ। ਚੰਡੀਗੜ੍ਹ ਦੀ ਕਾਲੋਨੀ ਨੰਬਰ-4 'ਚ ਲੋਕਾਂ ਨੇ ਪਾਣੀ ਨਾ ਆਉਣ ਦੇ ਚੱਲਦਿਆਂ ਸੜਕਾਂ 'ਤੇ ਜਾਮ ਲਾ ਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸੀ ਨੇਤਾ ਸ਼ਸ਼ੀ ਸ਼ੰਕਰ ਤਿਵਾੜੀ ਦੀ ਅਗਵਾਈ 'ਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਸਥਾਨਕ ਲੋਕਾਂ ਨੇ ਪਾਣੀ ਦੀਆਂ ਖਾਲੀ ਬਾਲਟੀਆਂ ਲੈ ਕੇ ਰੋਸ ਜਤਾਇਆ। ਮੌਕੇ 'ਤੇ ਪੁੱਜੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪਾਣੀ ਸਪਲਾਈ ਯਕੀਨੀ ਬਣਾਉਣ ਦਾ ਭਰੋਸਾ ਲੋਕਾਂ ਨੂੰ ਦਿੱਤਾ, ਜਿਸ ਤੋਂ ਬਾਅਦ ਲੋਕਾਂ ਵਲੋਂ ਸੜਕ ਤੋਂ ਜਾਮ ਹਟਾ ਦਿੱਤਾ ਗਿਆ।