ਥਾਣੇ ਦੇ ਬਾਹਰ ਮ੍ਰਿਤਕ ਵਿਅਕਤੀ ਦੀ ਲਾਸ਼ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ

Saturday, May 29, 2021 - 03:52 PM (IST)

ਅਜਨਾਲਾ/ਭਿੰਡੀ ਸੈਦਾ (ਗੁਰਜੰਟ) : ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਭਿੰਡੀ ਸੈਦਾ ਦੇ ਸਰਹੱਦੀ ਪਿੰਡ ਘੋਗਾ ਟਨਾਣਾ ਦੇ ਰਹਿਣ ਵਾਲੇ ਬੂਟਾ ਸਿੰਘ ਦੀ ਮੌਤ ਹੋਣ ’ਤੇ ਪਰਿਵਾਰ ਨੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਪੁਲਸ ਥਾਣਾ ਭਿੰਡੀ ਸੈਦਾ ਦੇ ਬਾਹਰ ਲਾਸ਼ ਰੱਖ ਕੇ ਰੋਸ ਮੁਜਾਹਰਾ ਕੀਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਮ੍ਰਿਤਕ ਬੂਟਾ ਸਿੰਘ ਜਸਰਾਓਰ ਦੇ ਵਿਅਕਤੀ ਭਿੰਦਾ ਸਿੰਘ ਦੀ ਵੈਲਡਿੰਗ ਦੀ ਦੁਕਾਨ ’ਤੇ ਕੰਮ ਕਰਦਾ ਸੀ। ਬੀਤੀ ਦਿਨੀਂ ਉਹ ਆਪਣੀ ਬਣਦੀ ਮਿਹਨਤ ਦੇ ਪੈਸੇ ਲੈਣ ਭਿੰਦਾ ਸਿੰਘ ਕੋਲ ਗਿਆ ਪਰ ਉਹ ਘਰ ਨਹੀਂ ਆਇਆ, ਜਿਸ ਤੋਂ  ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਅਕਸੀਡੈਂਟ ਹੋਣ ਕਰਕੇ ਬੂਟਾ ਸਿੰਘ ਹਸਪਤਾਲ ਦਾਖ਼ਲ ਹੈ, ਜਿਸ ਤੋਂ ਬਾਅਦ ਹਸਪਤਾਲ ਵਿਖੇ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਗਰਮੀ ਦਾ ਪਾਰਾ ਵਧਿਆ, ਧੁੱਪ ਨਾਲ ਸੜ ਰਹੀਆਂ ਹਨ ਸਬਜ਼ੀਆਂ ਤੇ ਨਰਮਾ

ਪਰਿਵਾਰ ਨੇ ਦੋਸ਼ ਲਾਇਆ ਕਿ ਬੂਟਾ ਸਿੰਘ ਦਾ ਭਿੰਦਾ ਸਿੰਘ ਨੇ ਕਤਲ ਕੀਤਾ ਹੈ। ਪੁਲਸ ਭਿੰਦਾ ਸਿੰਘ ’ਤੇ ਬਣਦੀ ਕਾਰਵਾਈ ਕਰਨ ਦੀ ਬਜਾਏ ਬੂਟਾ ਸਿੰਘ ਦੇ ਮਾਮਲੇ ਨੂੰ ਰਫ਼ਾ ਦਫ਼ਾ ਕਰਨਾ ਚਾਹੁੰਦੀ ਹੈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਸੀਤਲ ਸਿੰਘ ਨੇ ਕਿਹਾ ਕਿ ਜਿੰਨੀ ਦੇਰ ਪੁਲਸ ਦੋਸ਼ੀ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਨਹੀਂ ਕਰਦੀ, ਧਰਨਾ ਇਸੇ ਤਰ੍ਹਾਂ ਜਾਰੀ ਰਵੇਗਾ। ਖ਼ਬਰ ਲਿਖੇ ਜਾਣ ਤੱਕ ਧਰਨਾ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ : ਬਠਿੰਡਾ ’ਚ ਬਲੈਕ ਫੰਗਸ ਕਾਰਨ ਇਕ ਦੀ ਮੌਤ, 5 ਨਵੇਂ ਮਰੀਜ਼ ਸਾਹਮਣੇ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News