ਮੰਗਾਂ ਨਾ ਮੰਨਣ ਦੇ ਰੋਸ ਵਜੋਂ ਡਾਕ ਸੇਵਕਾਂ ਨੇ ਕੀਤਾ ਰੋਸ ਪ੍ਰਦਰਸ਼ਨ
Friday, Jun 29, 2018 - 07:57 AM (IST)

ਬੱਧਨੀ ਕਲਾਂ (ਬੱਲ) - ਕਸਬਾ ਬੱਧਨੀ ਕਲਾਂ ਵਿਖੇ ਗ੍ਰਾਮੀਣ ਡਾਕ ਸੇਵਕਾਂ ਨੇ ਮਹਿਕਮੇ ਵੱਲੋਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਡਾਕਘਰ ਦੇ ਅੱਗੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਨੂੰ ਸਾਡ਼ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੈ ਕੁਮਾਰ, ਜਸਪਾਲ ਸਿੰਘ, ਮਹਿੰਦਰ ਸਿੰਘ, ਕੁਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਗ੍ਰਾਮੀਣ ਡਾਕ ਸੇਵਕਾਂ ਦੀ ਪਿਛਲੇ ਦਿਨੀਂ ਚੱਲੀ ਲੰਬੀ ਹਡ਼ਤਾਲ ਤੋਂ ਬਾਅਦ ਮਹਿਕਮੇ ਵੱਲੋਂ ਉਨ੍ਹਾਂ ਦੀ ਮੰਗ ਕਮਲੇਸ਼ ਚੰਦਰਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨਾ ਮੰਨ ਲਿਆ ਸੀ ਪਰ ਜਦੋਂ ਉਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਉਸ ਵਿਚ ਮੰਗ ਮੁਤਾਬਕ ਸਹੂਲਤਾਂ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਮਲੇਸ਼ ਚੰਦਰਾ ਰਿਪੋਰਟ ਨੂੰ ਨਾ ਲਾਗੂ ਕਰ ਕੇ ਉਸ ਦੀ ਜਗ੍ਹਾ ਨੰਦਾ ਦੀ ਰਿਪੋਰਟ ਲਾਗੂ ਕਰ ਕੇ ਡਾਕ ਸੇਵਕਾਂ ਨਾਲ ਧੋਖਾ ਕੀਤਾ ਹੈ, ਜਿਸ ਕਰ ਕੇ ਅੱਜ ਗ੍ਰਾਮੀਣ ਡਾਕ ਸੇਵਕਾਂ ਨੇ ਮਹਿਕਮੇ ਵਿਰੁੱਧ ਨੋਟੀਫਿਕੇਸ਼ਨ ਦੀਆਂ ਕਾਪੀਆਂ ਨੂੰ ਅੱਗ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਡਾਕ ਸੇਵਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਹਰਦੇਵ ਸਿੰਘ ਸੁਧਵੰਤ ਕੌਰ ਆਦਿ ਹਾਜ਼ਰ ਸਨ।
ਨਿਹਾਲ ਸਿੰਘ ਵਾਲਾ, (ਗੁਪਤਾ)-ਸਮੂਹ ਪੇਂਡੂ ਡਾਕ ਘਰ ਸੇਵਕਾਂ ਨੇ ਸਬ-ਆਫਿਸ ਡਾਕ ਘਰ ਨਿਹਾਲ ਸਿੰਘ ਵਾਲਾ ਦੇ ਅੱਗੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਅਤੇ ਡਾਕ ਵਿਭਾਗ ਵੱਲੋਂ ਪੇਸ਼ ਕੀਤੇ ਗਏ 7ਵੇਂ ਪੇ-ਕਮੀਸ਼ਨ ਕਮਲੇਸ਼ ਚੰਦਰ ਕਮੇਟੀ ਦੀ ਰਿਪੋਰਟ ਜਾਰੀ ਕਰਨ ’ਚ ਕੀਤੀਆਂ ਗਈਆਂ ਹੇਰਾ ਫੇਰੀਆਂ ਦੇ ਵਿਰੋਧ ’ਚ ਇਕੱਠ ਕਰਕੇ ਇਸ ਜਾਰੀ ਕੀਤੇ ਗਏ ਨੋਟੀਫੀਕੇਸ਼ਨ ਦੀਆਂ ਕਾਪੀਆਂ ਵੀ ਸਾਡ਼ੀਆਂ ਗਈਆਂ। ਸਮੂਹ ਪੇਂਡੂ ਡਾਕ ਸੇਵਕਾਂ ਨੇ ਦੱਸਿਆ ਕਿ ਇਸ ਜਾਰੀ ਕੀਤੇ ਗਏ ਨੋਟੀਫੀਕੇਸ਼ਨ ’ਚ ਬਹੁਤ ਜਿਆਦਾ ਤਰੁੰਟੀਆਂ ਹਨ। ਇਸ ’ਚ ਪੇਂਡੂ ਡਾਕ ਸੇਵਕਾਂ ਦੀ ਪੇਅ ’ਚ ਬਹੁਤ ਭੇਦ ਭਾਵ ਕੀਤਾ ਗਿਅਾ ਹੈ, ਜਿਸ ਦਾ ਅਸੀਂ ਸਖਤ ਸ਼ਬਦਾਂ ’ਚ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਡਾਕ ਘਰ ਵਿਭਾਗ ਤੁਰੰਤ ਕਮਲੇਸ਼ ਚੰਦਰਾ ਕਮੇਟੀ ਦੀ ਤਿਆਰ ਕੀਤੀ ਗਈ ਰਿਪੋਰਟ ਨੂੰ ਇੰਨ-ਬਿੰਨ ਲਾਗੂ ਕਰੇ। ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਇਸ ਰਿਪੋਰਟ ਨੂੰ ਲਾਗੂ ਨਾ ਕੀਤਾ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਗੇ ਅਤੇ 2019 ’ਚ ਆ ਰਹੀਆਂ ਚੋਣਾਂ ’ਚ ਸਰਕਾਰ ਨੂੰ ਚੱਲਦਾ ਕਰਨ ਵਿਚ ਕੋਈ ਵੀ ਕਸਰ ਨਹੀਂ ਛੱਡਣਗੇ। ਇਸ ਮੌਕੇ ਲੋਕਰਾਜ ਸ਼ਮਾਂ, ਕੇਸਰ ਸਿੰਘ, ਪ੍ਰਦੀਪ ਕੁਮਾਰ, ਗੁਰਦਿਆਲ ਚੰਦ, ਤੀਰਥ ਸਿੰਘ, ਜਸਵੰਤ ਸਿੰਘ, ਸੁਖਵਿੰਦਰ ਸਿੰਘ, ਅੰਜੂ ਬਾਲਾ, ਪੁਨੀਤ ਜੈਨ, ਦਰਸ਼ਨ ਸਿੰਘ ਅਤੇ ਤੇਜਪਾਲ ਸਿੰਘ ਆਦਿ ਹਾਜ਼ਰ ਸਨ।