ਮਿਊਂਸੀਪਲ ਇੰਪਲਾਈਜ਼ ਫੈੱਡਰੇਸ਼ਨ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

Thursday, Jun 21, 2018 - 07:54 AM (IST)

 ਮੋਗਾ (ਗੋਪੀ ਰਾਊਕੇ) - ਮਿਊਂਸੀਪਲ ਇੰਪਲਾਈਜ਼ ਫੈੱਡਰੇਸ਼ਨ ਵੱਲੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਕਮਿਸ਼ਨਰ ਦੇ ਦਫਤਰ ਅੱਗੇ ਅੱਜ ਰੋਸ ਧਰਨਾ ਲਾ ਕੇ ਨਿਗਮ ਕਮਿਸ਼ਨਰ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਸਵੀਰ ਸਿੰਘ ਗਿੱਲ, ਮਦਨ ਲਾਲ ਬੋਹਤ, ਸੁਰੇਸ਼ ਸੋਦਾ, ਵਿਪਨ ਹਾਂਡਾ, ਕੁਲਵੰਤ ਬੋਹਤ, ਵਿੱਕੀ ਬੋਹਤ, ਸੁਭਾਸ਼ ਬੋਹਤ, ਵਿਸ਼ਵਾਨਾਥ ਜੋਨੀ, ਸੁਰੇਸ਼ ਮਿੱਟੂ, ਸੰਦੀਪ ਸੰਘੇਲੀਆ, ਅਜੇ, ਸੇਵਕ ਰਾਮ ਫੌਜੀ, ਰਵੀ ਸਾਰਵਾਨ, ਰਘੂਵੰਸ਼ ਅਨਾਰੀਆ, ਸਤਪਾਲ ਅੰਜਾਨ, ਨਿਰੋਤਮ ਬੋਹਤ, ਰਾਮਪਾਲ, ਜਗਸੀਰ ਸਿੰਘ ਆਦਿ ਨੇ ਕਿਹਾ ਕਿ ਸਮੇਂ-ਸਮੇਂ ’ਤੇ ਸਰਕਾਰ ਨੂੰ ਲਟਕਦੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ ਪਰ ਹਰ ਵਾਰ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਨਿਗਮ ਕਮਿਸ਼ਨਰ ਪ੍ਰਤੀ ਮੁਲਾਜ਼ਮਾਂ ’ਚ  ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਦ ਤੱਕ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ, ਖਾਲੀ ਅਸਾਮੀਆਂ ਨੂੰ ਭਰਨ ਅਤੇ ਲਟਕਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਤਦ ਤੱਕ ਸੰਘਰਸ਼ ਨੂੰ ਤੇਜ਼ ਕਰ ਕੇ ਰੈਲੀਆਂ ਜਾਰੀ ਰਹਿਣਗੀਆਂ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।


Related News