ਕਿਸਾਨਾਂ ਕੈਪਟਨ ਅਤੇ ਬਿਜਲੀ ਮੰਤਰੀ ਦੇ ਪੁਤਲੇ ਫੂਕੇ

Wednesday, Jun 27, 2018 - 08:04 AM (IST)

ਕਿਸਾਨਾਂ ਕੈਪਟਨ ਅਤੇ ਬਿਜਲੀ ਮੰਤਰੀ ਦੇ ਪੁਤਲੇ ਫੂਕੇ

 ਧਨੌਲਾ (ਰਵਿੰਦਰ) – ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ  ਵੇਚੀ ਜ਼ਮੀਨ ਦੇ ਪੈਸੇ ਪੂਰੇ ਨਾ ਦੇਣ ’ਤੇ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦੇ  ਮਾਮਲੇ  ’ਚ  ਦੋਸ਼ੀਅਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਿਚ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ। ਜਰਨੈਲ ਸਿੰਘ ਬਦਰਾ ਨੇ ਕਿਹਾ ਕਿ ਧੂਰਕੋਟ ਲਹਿਰਾ ਦੇ ਕਿਸਾਨ ਗੁਰਸੇਵਕ ਸਿੰਘ ਨੇ ਆਪਣੀ ਜ਼ਮੀਨ  ਵੇਚੀ ਸੀ ਅਤੇ ਖਰੀਦਦਾਰਾਂ ਵੱਲੋਂ ਕੁਝ ਪੈਸੇ ਦੇਣ ਤੋਂ ਇਨਕਾਰੀ ਹੋਣ ਪਿੱਛੋਂ ਗੁਰਸੇਵਕ ਸਿੰਘ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਕਰ ਲਈ ਸੀ। ਉਕਤ ਖਰੀਦਦਾਰਾਂ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਮੁਕੱਦਮਾ ਰਾਜਪੁਰਾ ਵਿਖੇ ਦਰਜ ਹੋਣ ਉਪਰੰਤ ਦਰਸ਼ਨ ਸਿੰਘ ਅਤੇ ਰਿੰਕੂ ਸ਼ਰਮਾ ਨੇ ਤਾਂ ਆਤਮ ਸਮਰਪਣ ਕਰ ਦਿੱਤਾ। ਜਦੋਂ ਕਿ ਅਮਰਜੀਤ ਸ਼ਰਮਾ ਦੀ ਬਿਜਲੀ ਮੰਤਰੀ ਨਾਲ ਨੇਡ਼ਤਾ ਹੋਣ ਕਰਕੇ ਉਸ ਨੂੰ ਪੁਲਸ ਗ੍ਰਿਫਤਾਰ ਨਹੀਂ ਕਰ ਰਹੀ, ਜਿਸ ਕਾਰਨ ਰੋਸ ਵਜੋਂ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੇ ਪੁਤਲੇ ਫੂਕਣੇ ਪਏ ਹਨ। ਇਸ ਮੌਕੇ ਕੇਵਲ ਸਿੰਘ, ਵਿਸਾਖਾ ਸਿੰਘ, ਜਰਨੈਲ ਸਿੰਘ ਬਦਰਾ, ਸਾਧੂ ਸਿੰਘ, ਬਿੰਦਰ ਸਿੰਘ, ਮੱਖਣ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।


Related News