ਜਾਬ ਕਾਰਡਾਂ ਤੋਂ ਸੱਖਣੇ ਲੋਕਾਂ ਵੱਲੋਂ ਸੇਵਾ ਕੇਂਦਰ ਬਾਹਰ ਨਾਅਰੇਬਾਜ਼ੀ

Saturday, Aug 25, 2018 - 06:13 AM (IST)

ਜਾਬ ਕਾਰਡਾਂ ਤੋਂ ਸੱਖਣੇ ਲੋਕਾਂ ਵੱਲੋਂ ਸੇਵਾ ਕੇਂਦਰ ਬਾਹਰ ਨਾਅਰੇਬਾਜ਼ੀ

ਨਾਭਾ, (ਜੈਨ)-ਪਿੰਡਾਂ ਦੇ ਸੈਂਕਡ਼ੇ ਲੋਕ ਜਾਬ ਕਾਰਡ ਬਣਾਉਣ ਲਈ ਸੇਵਾ ਕੇਂਦਰਾਂ ਤੇ ਬੀ. ਡੀ. ਪੀ. ਓ. ਦਫ਼ਤਰ ਅੱਗੇ ਰੋਜ਼ਾਨਾ ਧੱਕੇ ਖਾ ਰਹੇ ਹਨ।  ਪੈਨਸ਼ਨਾਂ ਲਵਾਉਣ ਅਤੇ ਬੰਦ ਪਈਆਂ ਪੈਨਸ਼ਨਾਂ ਚਾਲੂ ਕਰਵਾਉਣ ਲਈ  ਸੀ. ਡੀ. ਪੀ. ਓ. ਦਫ਼ਤਰ ਖੱਜਲ-ਖੁਆਰ ਹੋ ਰਹੇ ਹਨ। ਕੈਬਨਿਟ ਮੰਤਰੀ ਦਾ ਹਲਕਾ ਹੋਣ ਦੇ ਬਾਵਜੂਦ ਗਰੀਬਾਂ ਤੇ ਦਲਿਤਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅੱਜ ਸੇਵਾ ਕੇਂਦਰ ਬਾਹਰ ਸੈਂਕਡ਼ੇ ਲੋਕਾਂ ਨੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ 5-5 ਦਿਨ ਲਗਾਤਾਰ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਸੇਵਾ ਕੇਂਦਰਾਂ ਦੇ ਅੱਗੇ ਲਾਈਨਾਂ ਵਿਚ ਖਡ਼੍ਹ ਜਾਂਦੇ ਹਾਂ ਅਤੇ ਸ਼ਾਮ ਨੂੰ ਨੰਬਰ ਨਾ ਆਉਣ ’ਤੇ ਵਾਪਸ ਚਲੇ ਜਾਂਦੇ ਹਾਂ। ਪੈਨਸ਼ਨਾਂ ਦੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਕਈ-ਕਈ ਦਿਨ ਧੱਕੇ ਖਾਣੇ ਪੈ ਰਹੇ ਹਨ। ਸਰਕਾਰੀ ਅਧਿਕਾਰੀ ਇਹ ਕਹਿ ਕੇ ਪੱਲਾ ਝਾਡ਼ ਦਿੰਦੇ ਹਨ ਕਿ ਜਾਬ ਕਾਰਡ ਆਨਲਾਈਨ ਕੀਤੇ ਹੋਏ ਹਨ। ਕਾਨੂੰਨ ਅਨੁਸਾਰ ਜਾਬ ਕਾਰਡ 15 ਦਿਨਾਂ ਵਿਚ ਬਣਾ ਕੇ ਦੇਣਾ ਲਾਜ਼ਮੀ ਹੈ।  ਨਿਯਮ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹਨ। ਇਸ ਦੌਰਾਨ ਨਰਮਾਣਾ ਪਿੰਡ ਦੇ ਮਗਨਰੇਗਾ ਮਜ਼ਦੂਰਾਂ ਨੇ ਵੀ ਨਾਅਰੇਬਾਜ਼ੀ ਕੀਤੀ। 


Related News