ਸੰਵਿਧਾਨ ਦੀਆਂ ਕਾਪੀਆਂ ਸਾਡ਼ਨ ਸਬੰਧੀ ਆਧਸ ਨੇ ਜਤਾਇਆ ਰੋਸ

Monday, Aug 13, 2018 - 11:31 PM (IST)

ਰੂਪਨਗਰ, (ਵਿਜੇ)-ਬੀਤੇ ਦਿਨੀਂ ਦਿੱਲੀ ਦੇ ਜੰਤਰ-ਮੰਤਰ ’ਤੇ ਭਾਰਤ ਦੇ ਸੰਵਿਧਾਨ ਦੀਆਂ ਕਾਪੀਆਂ ਸਾਡ਼ਨ ਅਤੇ ਸੰਵਿਧਾਨ ਰਚੇਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਿਰਾਦਰ ਦੇ ਸਬੰਧ ’ਚ ਆਦਿ ਧਰਮ ਸਮਾਜ (ਆਧਸ) ਵੱਲੋਂ ਦੇਸ਼ ਦੇ ਰਾਸ਼ਟਰਪਤੀ ਨੂੰ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਰੂਪਨਗਰ ਦੇ ਰਾਹੀਂ ਭੇਜਿਆ ਗਿਆ। ਇਸ ਮੌਕੇ ‘ਆਧਸ’ ਦੇ ਆਗੂਆਂ ਨੇ ਕਿਹਾ ਕਿ ਉਕਤ ਕਾਰਵਾਈ ਨਾਲ ਦੇਸ਼ ’ਚ ਅਰਾਜਕਤਾ ਦਾ ਮਾਹੌਲ ਬਣਾਉਣ ਦੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਗੈਰ-ਸਮਾਜੀ ਅਨਸਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਕੇ ਗ੍ਰਿਫਤਾਰ ਕੀਤਾ ਜਾਵੇ।  ਜੇਕਰ ਉਕਤ ਗੈਰ-ਸਮਾਜੀ ਅਨਸਰਾਂ ਖਿਲਾਫ ਕਾਰਵਾਈ ਅਮਲ ’ਚ ਨਾ ਲਿਆਂਦੀ ਗਈ ਤਾਂ ਪੰਜਾਬ ਅਤੇ ਦੇਸ਼ ਭਰ ’ਚ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸਰਬਜੀਤ ਕੌਰ, ਵੀਰ ਸੋਹਣ ਲਾਲ ਕਾਲਾ, ਵੀਰ ਰਵੀ ਹੰਸ ਜ਼ਿਲਾ ਪ੍ਰਧਾਨ, ਵੀਰ ਸ਼ਕਤੀ ਦ੍ਰਾਵਿਡ਼, ਰਣਜੀਤ ਸਿੰਘ, ਕਿਰਨ ਬੈਂਸ, ਰੋਹਿਤ, ਸਲੀਮ, ਪਰਮਜੀਤ ਸਿੰਘ, ਰਾਜੇਸ਼ ਕੁਮਾਰ, ਐਡਵੋਕੇਟ ਚਰਨਜੀਤ ਸਿੰਘ, ਕੁਲਦੀਪ ਸਿੰਘ, ਰਿੰਕੂ, ਰਾਜਦੀਪ ਸਰਪੰਚ, ਪਰਮਿੰਦਰ ਆਦਿ ਮੌਜੂਦ ਸਨ।


Related News