ਇਨਸਾਫ ਦੀ ਮੰਗ ਲੈ ਕੇ ਘੰਟਾ ਘਰ ਚੌਕ ''ਚ ਔਰਤ ਵੱਲੋਂ ਦਿੱਤਾ ਧਰਨਾ

Sunday, Mar 25, 2018 - 02:47 AM (IST)

ਇਨਸਾਫ ਦੀ ਮੰਗ ਲੈ ਕੇ ਘੰਟਾ ਘਰ ਚੌਕ ''ਚ ਔਰਤ ਵੱਲੋਂ ਦਿੱਤਾ ਧਰਨਾ

ਭੁੱਚੋ ਮੰਡੀ(ਨਾਗਪਾਲ)-ਸਥਾਨਕ ਘੰਟਾ ਘਰ ਚੌਕ 'ਚ ਹੱਥ 'ਚ ਤਖਤੀ ਫੜੀ ਇਕ ਔਰਤ ਵੱਲੋਂ ਧਰਨਾ ਦਿੰਦਿਆਂ ਪੁਲਸ ਵਿਭਾਗ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੁਲਸ ਮੁਲਾਜ਼ਮਾਂ ਵੱਲੋਂ ਇਨਸਾਫ਼ ਦੇਣ ਦਾ ਭਰੋਸਾ ਦੇ ਕੇ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਧਰਨਾ ਖ਼ਤਮ ਨਾ ਕਰਨ 'ਤੇ ਅੜੀ ਹੋਈ ਸੀ। ਪਿੰਡ ਕਰਤਾਰਪੁਰ ਥਾਂਦੇ ਦੀ ਵੀਰਪਾਲ ਕੌਰ ਪਤਨੀ ਮੇਜਰ ਸਿੰਘ ਨੇ ਦੱਸਿਆ ਕਿ ਉਸ ਦੇ ਕੋਈ ਔਲਾਦ ਨਹੀਂ ਹੈ ਅਤੇ ਪਤੀ ਜਰਮਨ 'ਚ ਰਹਿੰਦਾ ਹੈ ਅਤੇ ਮੈਨੂੰ ਹਰ ਮਹੀਨੇ 20 ਹਜ਼ਾਰ ਰੁਪਏ ਭੇਜਦਾ ਸੀ ਪਰ ਉਸ ਦੇ ਦਿਉਰ ਦੇ ਪਰਿਵਾਰ ਵੱਲੋਂ ਉਸ ਦੇ ਪਤੀ ਨੂੰ ਭੜਕਾਏ ਜਾਣ ਕਾਰਨ ਉਸ ਨੇ ਡੇਢ ਸਾਲ ਪਹਿਲਾਂ ਇਹ ਰੁਪਏ ਭੇਜਣੇ ਬੰਦ ਕਰ ਦਿੱਤੇ। ਇਸ ਕਾਰਨ ਮੈਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ 21 ਮਾਰਚ ਨੂੰ ਉਸ ਦੇ ਦਿਉਰ ਅਤੇ ਉਸ ਦੇ ਪਰਿਵਾਰ ਨੇ ਉਸ ਦੀ ਕੁੱਟ-ਮਾਰ ਕੀਤੀ। ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਇਲਾਜ ਦੌਰਾਨ ਪੁਲਸ ਨੇ ਉਸ ਦੇ ਬਿਆਨ ਤਾਂ ਲੈ ਲਏ ਪਰ ਹਾਲੇ ਤੱਕ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਚੌਕੀ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਸਬੰਧੀ ਧਾਰਾ 107/51 ਤਹਿਤ ਬਣਦੀ ਕਾਰਵਾਈ ਕਰ ਰਹੀ ਹੈ।  


Related News