ਭੱਦੀ ਭਾਸ਼ਾ ਦੀ ਵਰਤੋਂ ਕਰਨ ''ਤੇ ਐਂਕਰ ਸਰਦਾਨਾ ਦਾ ਫੂਕਿਆ ਪੁਤਲਾ
Sunday, Dec 03, 2017 - 05:12 AM (IST)
ਲੁਧਿਆਣਾ(ਰਿੰਕੂ)-ਕੌਮੀ ਚੈਨਲ ਦੇ ਐਂਕਰ ਰੋਹਿਤ ਸਰਦਾਨਾ ਵੱਲੋਂ ਹਜ਼ਰਤ ਮੁਹੰਮਦ ਸਾਹਿਬ ਦੀ ਪਤਨੀ ਤੇ ਬੇਟੀ ਬਾਰੇ ਭੱਦੀ ਭਾਸ਼ਾ ਦੀ ਵਰਤੋਂ ਕਰਨ 'ਤੇ ਭੜਕੇ ਅੰਜੁਮਨ-ਏ-ਮੁਕਸਦੇ ਹੁਸੈਨੀ ਤੇ ਮੁਸਲਿਮ ਯੂਥ ਫਰੰਟ ਦੇ ਮੈਂਬਰਾਂ ਨੇ ਸਥਾਨਕ ਜਲੰਧਰ ਬਾਈਪਾਸ ਚੌਕ ਵਿਚ ਅੱਬਾਸ ਰਾਜਾ ਦੀ ਅਗਵਾਈ ਵਿਚ ਐਂਕਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਅੱਬਾਜ ਰਾਜਾ ਨੇ ਕੇਂਦਰ ਸਰਕਾਰ ਤੇ ਘੱਟ ਗਿਣਤੀ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਸਰਦਾਨਾ ਖਿਲਾਫ ਆਈ. ਪੀ. ਸੀ. ਦੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾ ਕੇ ਮੁਸਲਿਮ ਸਮਾਜ ਦੀਆਂ ਭਾਵਨਾਵਾਂ 'ਤੇ ਮਲ੍ਹੱਮ ਲਾਉਣ ਦੀ ਕੋਸ਼ਿਸ਼ ਕਰਨ। ਅੱਬਾਸ ਨੇ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਸਰਦਾਨਾ ਖਿਲਾਫ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਅੰਜੁਮਨ-ਏ-ਮੁਕਸਦੇ ਹੁਸੈਨੀ ਤੇ ਮੁਸਲਿਮ ਯੂਥ ਫਰੰਟ ਪੰਜਾਬ ਦੇ ਮੁਸਲਮਾਨਾਂ ਨੂੰ ਨਾਲ ਲੈ ਕੇ ਨਵੀਂ ਦਿੱਲੀ ਸਥਿਤ ਜੰਤਰ-ਮੰਤਰ 'ਤੇ ਭੁੱਖ ਹੜਤਾਲ ਸ਼ੁਰੂ ਕਰੇਗਾ। ਰੋਸ ਪ੍ਰਦਰਸ਼ਨ 'ਚ ਮੁਸਲਿਮ ਸਮਾਜ ਦੇ ਨਾਲ ਈਸਾਈ ਭਾਈਚਾਰੇ ਦੇ ਲੋਕਾਂ ਨੇ ਵੀ ਐਂਥਨੀ ਮਸੀਹ ਦੀ ਅਗਵਾਈ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਤਮੰਨੇ ਅੰਸਾਰੀ, ਸ਼ੱਬੀ ਹੈਦਰ, ਹੰਜਲਾ ਅੰਸਾਰੀ, ਐਂਥਨੀ ਮਸੀਹ, ਜਾਫਿਰ ਖਾਨ, ਡਾ. ਇਸਰਾਰ, ਸਲੇਮ ਖਾਨ, ਡਾ. ਅਨੀਸ਼ ਅੰਸਾਰੀ, ਹਸਨ ਰਿਜ਼ਵੀ, ਜੁਲਫੀ ਰਿਜ਼ਵੀ, ਆਮੀਰ ਰਿਜ਼ਵੀ, ਮੁਹੰਮਦ ਰਾਜਾ, ਈਸਾਨ ਹੈਦਰ, ਮੁਹੰਮਦ ਅਲੀ, ਸ਼ਹਿਬਾਜ਼ ਆਲਮ, ਮੁਸਤਫਾ ਖਾਨ, ਸ਼ੱਬੂ ਖਾਨ, ਗਿਆਸੂਦੀਨ ਅੰਸਾਰੀ, ਅਸਰਾਰ ਤਰਹੀਨ, ਮੁਹੰਮਦ ਅਲੀ, ਮੂਸਾ ਖਾਨ ਸਮੇਤ ਹੋਰ ਵੀ ਮੌਜੂਦ ਸਨ।
