ਐੱਨ. ਜੀ. ਓਜ਼. ਨੇ ਫੂਕਿਆ ਪਾਕਿਸਤਾਨ ਤੇ ਆਤੰਕੀ ਸੰਗਠਨ ਆਈ. ਐੱਸ. ਆਈ. ਦਾ ਪੁਤਲਾ
Sunday, Jul 23, 2017 - 12:38 AM (IST)
ਫ਼ਿਰੋਜ਼ਪੁਰ(ਕੁਮਾਰ)—ਪਾਕਿਸਤਾਨ ਵੱਲੋਂ ਸੀਜ਼ਫਾਇਰ ਦਾ ਉਲੰਘਣ ਕਰ ਕੇ ਜੰਮੂ-ਕਸ਼ਮੀਰ ਸੈਕਟਰ ਵਿਚ ਕੀਤੀ ਜਾ ਰਹੀ ਗੋਲਾਬਾਰੀ ਤੇ ਭਾਰਤ ਵਿਚ ਅੱਤਵਾਦ ਫੈਲਾਉਣ ਦੀਆਂ ਗਤੀਵਿਧੀਆਂ ਦੇ ਵਿਰੋਧ ਵਿਚ ਅੱਜ ਫ਼ਿਰੋਜ਼ਪੁਰ ਸ਼ਹਿਰ ਵਿਚ ਵੱਖ-ਵੱਖ ਐੱਨ. ਜੀ. ਓਜ਼. ਦੇ ਪ੍ਰਤੀਨਿਧਾਂ ਵਿਪਨ ਕੁਮਾਰ ਸ਼ੇਰੂ ਕੱਕੜ, ਸੰਨੀ ਧਵਨ, ਰਾਣਾ ਮੌਂਗਾ, ਰਿੰਕੂ ਵਧਵਾ, ਰਮੇਸ਼ ਕਟਾਰੀਆ, ਸੁਦੇਸ਼ ਬਜਾਜ, ਨੀਲੂ ਤੇ ਸੁਸ਼ੀਲ ਕੁਮਾਰ ਦੀ ਅਗਵਾਈ ਹੇਠ ਪਾਕਿਸਤਾਨ ਅਤੇ ਆਤੰਕੀ ਸੰਗਠਨ ਆਈ. ਐੱਸ. ਆਈ. ਦਾ ਪੁਤਲਾ ਫੂਕਿਆ ਗਿਆ ਤੇ ਪਾਕਿਸਤਾਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਕਰਦਿਆਂ ਸਤਪਾਲ ਚਾਵਲਾ, ਰਤਨ ਲਾਲ, ਵਿੱਕੀ, ਅਕਸ਼ੇ ਕੁਮਾਰ, ਲੋਕੇਸ਼ ਤਲਵਾੜ, ਮਿਠਨ ਤੇ ਪੱਪੂ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਭਾਰਤ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਘਟੀਆ ਹੱਥਕੰਡੇ ਅਪਣਾ ਰਿਹਾ ਹੈ ਅਤੇ ਆਏ ਦਿਨ ਫਾਇਰਿੰਗ ਕਰ ਕੇ ਸੀਜ਼ਫਾਇਰ ਦਾ ਉਲੰਘਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਸਕੂਲੀ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਘੰਟਿਆਂ ਤੱਕ ਗੋਲਾਬਾਰੀ ਕਰਨਾ ਪਾਕਿਸਤਾਨੀ ਸੇਨਾ ਦਾ ਘਟੀਆ ਕੰਮ ਸੀ ਅਤੇ ਦੂਸਰੇ ਪਾਸੇ ਬਹਾਦਰੀ ਦਿਖਾਉਂਦਿਆਂ ਭਾਰਤੀ ਸੇਨਾ ਵੱਲੋਂ ਸਕੂਲੀ ਬੱਚਿਆਂ ਨੂੰ ਉਥੋਂ ਸੁਰੱਖਿਅਤ ਕੱਢਣਾ ਜ਼ਿੰਦਾਦਿਲੀ ਵਾਲਾ ਕੰਮ ਸੀ। ਉਨ੍ਹਾਂ ਕਿਹਾ ਕਿ ਆਏ ਦਿਨ ਭਾਰਤੀ ਜਵਾਨਾਂ ਦੇ ਕਤਲ ਤੇ ਸੀਜ਼ਫਾਇਰ ਦਾ ਉਲੰਘਣ ਕਰਨ ਵਾਲੇ ਪਾਕਿਸਤਾਨੀ ਸੈਨਿਕਾਂ ਨੂੰ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ।
