ਮੁਲਜ਼ਮ ਦੀ ਮਾਂ ਨੂੰ ਛੱਡਣ ਖਿਲਾਫ ਥਾਣੇ ਦਾ ਘਿਰਾਓ

Friday, Jul 14, 2017 - 06:13 AM (IST)

ਮੁਲਜ਼ਮ ਦੀ ਮਾਂ ਨੂੰ ਛੱਡਣ ਖਿਲਾਫ ਥਾਣੇ ਦਾ ਘਿਰਾਓ

ਬਰਨਾਲਾ(ਵਿਵੇਕ ਸਿੰਧਵਾਨੀ,ਰਵੀ)— ਹਿੰਦੂ ਸੰਗਠਨ ਦੇ ਆਗੂ ਵੱਲੋਂ ਵਾਲਮੀਕਿ ਭਾਈਚਾਰੇ ਦੇ ਲੋਕਾਂ 'ਤੇ ਗੋਲੀ ਚਲਾਉਣ ਦੇ ਮਾਮਲੇ ਨੇ ਫਿਰ ਤੋਂ ਤੂਲ ਫੜ ਲਿਆ ਹੈ। ਅੱਜ ਵਾਲਮੀਕਿ ਭਾਈਚਾਰੇ ਨੇ ਥਾਣਾ ਸਿਟੀ ਨੂੰ ਘੇਰ ਕੇ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਮੁਲਜ਼ਮ ਵਿਜੇ ਗੋਇਲ ਦੀ ਮਾਂ ਨੂੰ ਪੁਲਸ ਨੇ ਰਾਜਨੀਤਕ ਦਬਾਅ ਹੇਠ ਛੱਡ ਦਿੱਤਾ ਹੈ, ਜਿਸਨੂੰ ਫਿਰ ਗ੍ਰਿਫਤਾਰ ਕੀਤਾ ਜਾਵੇ। ਇਸ ਤੋਂ ਬਾਅਦ ਵਾਲਮੀਕਿ ਭਾਈਚਾਰੇ ਦੇ ਲੋਕ ਐੱਸ.ਐੱਚ.ਓ. ਨੂੰ ਮਿਲੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਫਾਈ ਯੂਨੀਅਨ ਦੀ ਆਗੂ ਬਿੰਦੂ ਰਾਣੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵਿਜੇ ਗੋਇਲ ਨੇ ਸਾਡੇ ਭਾਈਚਾਰੇ 'ਤੇ ਗੋਲੀ ਚਲਾਈ ਸੀ, ਜਿਸ ਨਾਲ ਸਾਡੇ 3 ਲੋਕ ਜ਼ਖਮੀ ਹੋ ਗਏ ਸੀ। ਵਿਜੇ ਗੋਇਲ ਦੀ ਮਾਂ ਨੇ ਹੀ ਉਸਨੂੰ ਪਿਸਤੌਲ ਲਿਆ ਕੇ ਦਿੱਤੀ ਸੀ। ਇਸ ਸਬੰਧੀ ਪੀੜਤਾਂ ਨੇ ਪੁਲਸ ਕੋਲ ਵੀ ਬਿਆਨ ਦਰਜ ਕਰਵਾਏ ਸਨ, ਜਿਸ 'ਤੇ ਪੁਲਸ ਨੇ ਵਿਜੇ ਗੋਇਲ ਦੀ ਮਾਤਾ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਰਾਜਨੀਤਕ ਦਬਾਅ ਕਾਰਨ ਉਸ ਨੂੰ ਛੱਡ ਦਿੱਤਾ ਗਿਆ, ਜੇਕਰ ਵਿਜੇ ਗੋਇਲ ਦੀ ਮਾਂ ਨੂੰ ਮੁੜ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਵਾਂਗੇ। ਮਾਮਲੇ ਦੀ ਚੱਲ ਰਹੀ ਹੈ ਜਾਂਚ : ਵਫਦ ਨੂੰ ਭਰੋਸਾ ਦਿਵਾਉਂਦੇ ਹੋਏ ਐੱਸ.ਅੱੈਚ.ਓ. ਅਸ਼ੋਕ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਜੇਕਰ ਜਾਂਚ ਦੌਰਾਨ ਮੁਲਜ਼ਮ ਦੀ ਮਾਤਾ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ ਮੁੜ ਗ੍ਰਿਫਤਾਰ ਕਰ ਲਿਆ ਜਾਵੇਗਾ।


Related News