ਕਹਿਰ ਓ ਰੱਬਾ: ਕੈਨੇਡਾ ਦੇ ਰੈੱਡ ਰਿਵਰ ਤੋਂ ਮਿਲੀ ਪੰਜਾਬੀ ਨੌਜਵਾਨ ਦੀ ਲਾਸ਼, ਵਿਧਵਾ ਮਾਂ ਦਾ ਸੀ ਇਕੱਲਾ ਸਹਾਰਾ
Tuesday, Jul 22, 2025 - 04:57 PM (IST)

ਭੁਲੱਥ (ਰਜਿੰਦਰ)- ਕੈਨੇਡਾ ਵਿਚ ਪਿਛਲੇ ਦਿਨੀਂ ਲਾਪਤਾ ਹੋਏ ਹਲਕਾ ਭੁਲੱਥ ਦੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਨੌਜਵਾਨ ਦੀ ਉਥੇ ਭੇਦਭਰੇ ਹਲਾਤ 'ਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਹਲਕਾ ਭੁਲੱਥ ਦੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਦਾ ਕਰੀਬ 28 ਸਾਲਾਂ ਨੌਜਵਾਨ ਦਵਿੰਦਰ ਸਿੰਘ ਪੁੱਤਰ ਲੇਟ ਸੁਖਵਿੰਦਰ ਸਿੰਘ ਜੋ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿਚ ਰਹਿੰਦਾ ਸੀ ਅਤੇ ਉੱਥੇ ਘਰੋਂ ਕੰਮ 'ਤੇ ਜਾਣ ਤੋਂ ਬਾਅਦ 15 ਜੁਲਾਈ ਤੋਂ ਲਾਪਤਾ ਸੀ। ਜਿਸਦੀ ਭਾਲ ਉਸਦੇ ਸਾਥੀ ਕਰਦੇ ਰਹੇ, ਪਰ ਫੋਨ ਬੰਦ ਹੋਣ ਕਰਕੇ ਕੋਈ ਪਤਾ ਨਹੀਂ ਲੱਗਾ। ਪਰ ਹੁਣ ਉਥੋਂ ਦੀ ਪੁਲਸ ਨੂੰ ਇਕ ਦਰਿਆ ( ਰੈੱਡ ਰਿਵਰ) ਵਿਚੋਂ ਲਾਪਤਾ ਹੋਏ ਨੌਜਵਾਨ ਦਵਿੰਦਰ ਸਿੰਘ ਦੀ ਲਾਸ਼ ਮਿਲੀ ਹੈ। ਉਕਤ ਨੌਜਵਾਨ ਦੇ ਲਾਪਤਾ ਹੋਣ ਤੋਂ ਲੈ ਕੇ ਮੌਤ ਤੱਕ ਦਾ ਕਾਰਨ ਹਾਲੇ ਤੱਕ ਸਾਹਮਣੇ ਨਹੀ ਆਇਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ, 72 ਲੋਕਾਂ ਨੂੰ ਸੱਪ ਨੇ ਡੰਗਿਆ
ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਆਪਣੀ ਵਿਧਵਾ ਮਾਂ ਦਾ ਸਹਾਰਾ ਸੀ ਤੇ ਅਜੇ ਕੁਆਰਾ ਸੀ, ਜਦਕਿ ਉਸਦਾ ਇਕ ਭਰਾ ਜੋ ਵਿਦੇਸ਼ ਰਹਿੰਦਾ ਹੈ। ਇਹ ਖ਼ਬਰ ਸਾਹਮਣੇ ਆਉਂਣ ਤੋਂ ਬਾਅਦ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਵਿਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਲਈ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8