ਪੰਜਾਬ-ਹਿਮਾਚਲ ਦੀ ਹੱਦ ’ਤੇ ਬੇਖ਼ੌਫ਼ ਚੱਲ ਰਿਹੈ ਕਾਲਾ ਧੰਦਾ, 1000 ਰੁ. 'ਚ ਹੁੰਦੈ ਜਿਸਮ ਦਾ ਸੌਦਾ

Friday, Aug 18, 2023 - 05:13 PM (IST)

ਨੂਰਪੁਰ ਬੇਦੀ (ਕੁਲਦੀਪ ਸ਼ਰਮਾ) : ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਨਾਲ ਲੱਗਦੀ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਹੱਦ ’ਤੇ ਸਥਿਤ ਕੁਝ ਹੋਟਲਾਂ ਵਿਚ ਇਨ੍ਹੀਂ ਦਿਨੀਂ ਜਿਸਮ ਫਿਰੋਸ਼ੀ ਦਾ ਧੰਦਾ ਪੂਰੇ ਜ਼ੋਰਾਂ ’ਤੇ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਕੁਝ ਦੂਰੀ ’ਤੇ ਮਾਤਾ ਨੈਣਾ ਦੇਵੀ ਨੂੰ ਜਾਂਦੇ ਰਸਤੇ ’ਚ ਸਥਿਤ ਪੰਜਾਬ ਦੇ ਇਲਾਕੇ ਦੇ ਕੁਝ ਹੋਟਲਾਂ ਵਿਚ ਇਹ ਕਾਲਾ ਧੰਦਾ ਖੂਬ ਵੱਧਫੱੁਲ ਰਿਹਾ ਹੈ। ਆਖਰ ਇਹ ਧੰਦਾ ਕਿਸ ਦੀ ਸ਼ਹਿ ’ਤੇ ਚੱਲ ਰਿਹਾ ਹੈ ਇਸ ਨੂੰ ਲੈ ਕੇ ਲੋਕਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਦੇਸ਼-ਵਿਦੇਸ਼ ਤੋਂ ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਕੁਝ ਜਿਸਮ ਫਿਰੋਸ਼ੀ ਦੇ ਵਪਾਰੀ ਪੂਰੀ ਤਰ੍ਹਾਂ ਠੇਸ ਪਹੁੰਚਾ ਰਹੇ ਹਨ।

ਇਹ ਵੀ ਪੜ੍ਹੋ :  ਸਰਕਾਰੀ ਬੱਸਾਂ ਦੇ ਟਾਈਮ ਮਿੱਸ ਹੋਣ 'ਤੇ ਐਕਸ਼ਨ 'ਚ ਪੰਜਾਬ ਸਰਕਾਰ, ਕਾਰਵਾਈ ਦੀ ਤਿਆਰੀ

ਮਿਲੀ ਜਾਣਕਾਰੀ ਅਨੁਸਾਰ ਕੁਝ ਹੋਟਲਾਂ ਵਿਚ ਇਹ ਧੰਦਾ 24 ਘੰਟੇ ਚੱਲ ਰਿਹਾ ਹੈ। ਭਰੋਸੇਯੋਗ ਸੂਤਰਾਂ ਦੇ ਦੱਸਣ ਅਨੁਸਾਰ ਇਨ੍ਹਾਂ ਹੋਟਲਾਂ ਵਾਲਿਆਂ ਨੇ ਕੁਝ ਔਰਤਾਂ ਨੂੰ ਜਿਸਮ ਫਿਰੋਸ਼ੀ ਦੇ ਧੰਦੇ ਲਈ ਰੱਖਿਆ ਹੋੋਇਆ ਹੈ ਜੋ ਆਪਣੀ ਆਰਥਿਕ ਮਜਬੂਰੀ ਲਈ ਚਿੱਟਾ ਚੰਮ ਵੇਚਣ ਲਈ ਮਜਬੂਰ ਹਨ। ਕੁਝ ਲੋਕਾਂ ਨੇ ਦੱਸਿਆ ਕਿ ਹੋਟਲਾਂ ਦੇ ਇਹ ਅੱਡੇ ਦਿਨ-ਬ-ਦਿਨ ਜਿਸਮ ਫਿਰੋਸ਼ੀ ਦੇ ਅੱਡੇ ਬਣਦੇ ਜਾ ਰਹੇ ਹਨ। ਜਿੱਥੇ ਇਕ ਹਜ਼ਾਰ ਰੁਪਏ ਗਾਹਕਾਂ ਤੋਂ ਕੁਝ ਘੰਟਿਆ ਜਾਂ ਪਲਾਂ ਦਾ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ :  ਕੈਨੇਡਾ ਪੈਰ ਧਰਦਿਆਂ ਪਤਨੀ ਨੇ ਚਾੜ੍ਹ 'ਤਾ ਚੰਨ, 22 ਲੱਖ ਖ਼ਰਚ ਰਾਹ ਵੇਖਦਾ ਰਹਿ ਗਿਆ ਪਤੀ

ਦੱਸਣਯੋਗ ਹੈ ਕਿ ਇਨ੍ਹਾਂ ਦਿਨਾਂ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਤਾ ਨੈਣਾ ਦੇਵੀ ਅਤੇ ਹੋਰ ਸਥਾਨਾਂ ’ਤੇ ਮੱਥਾ ਟੇਕਣ ਆਉਂਦੇ ਹਨ। ਕੁਝ ਕੁ ਹੋਟਲ ਮਾਲਕਾਂ ਦੇ ਇਸ ਧੰਦੇ ਕਾਰਨ ਕਈ ਚੰਗੇ ਹੋਟਲ ਮਾਲਕ ਵੀ ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਕੋਲਾਂਵਾਲੇ ਟੋਭੇ ਨੂੰ ਜਾਂਦੇ ਰਸਤੇ ’ਤੇ ਸਥਿਤ ਕੁਝ ਹੋਟਲਾਂ ਵਿਚ ਨਾਮਾਤਰ ਸ਼ਰਧਾਲੂ ਹੀ ਰਾਤ ਰੁਕਦੇ ਹਨ ਜਿਸ ਕਰ ਕੇ ਇਹ ਹੋਟਲ ਮਾਲਕ ਜਿਸਮ ਫਿਰੋਸ਼ੀ ਦਾ ਧੰਦਾ ਕਰਵਾ ਕੇ ਮੋਟੀ ਕਮਾਈ ਕਰ ਰਹੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਹੋਟਲਾਂ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਔਰਤਾਂ ਨੂੰ ਜਿਸਮ ਫਿਰੋਸ਼ੀ ਲਈ ਵਰਤਿਆ ਜਾਂਦਾ ਹੈ। ਜੇਕਰ ਸ੍ਰੀ ਅਨੰਦਪੁਰ ਸਾਹਿਬ ਪੁਲਸ ਅਤੇ ਪ੍ਰਸ਼ਾਸਨ ਧੰਦਾ ਕਰਨ ਵਾਲੇ ਇਨ੍ਹਾਂ ਹੋਟਲਾਂ ਦਾ ਰਿਕਾਰਡ ਅਤੇ ਸੀ. ਸੀ. ਟੀ. ਵੀ. ਰਿਕਾਰਡ ਚੈੱਕ ਕਰੇ ਤਾਂ ਕਈ ਵੱਡੇ ਖ਼ੁਲਾਸੇ ਹੋ ਸਕਦੇ ਹਨ।

ਇਹ ਵੀ ਪੜ੍ਹੋ :  ਪੰਜਾਬ 'ਚ ਹੜ੍ਹਾਂ ਦੇ ਮੱਦੇਨਜ਼ਰ ਰੇਲ ਵਿਭਾਗ ਨੇ ਇਸ ਟਰੈਕ 'ਤੇ ਰੋਕੀ ਰੇਲ ਆਵਾਜਾਈ

ਲੋਕਾਂ ਦੀ ਸ਼ਰਧਾ ਵਾਲੇ ਧਾਰਮਿਕ ਸਥਾਨ ਵਿਚ ਅਜਿਹੇ ਧੰਦੇ ਕਾਰਨ ਕਈ ਸਕੂਲਾਂ ਦੇ ਕਈ ਵਿਦਿਆਰਥੀ ਵੀ ਸ਼ਾਮਲ ਹੁੰਦੇ ਹਨ। ਜਿਸ ਕਾਰਨ ਲੋਕ ਏਡਜ਼ ਵਰਗੀਆਂ ਲਾ-ਇਲਾਜ ਬੀਮਾਰੀਆਂ ਦੀ ਲਪੇਟ ਵਿਚ ਵੀ ਆ ਸਕਦੇ ਹਨ। ਸਥਾਨਕ ਕੁਝ ਲੋਕ ਤਾਂ ਇੱਥੋੋਂ ਦੇ ਧੰਦੇ ਨੂੰ ਦੇਖ ਕੇ ਇਸ ਸਡ਼ਕ ਨੂੰ ਦਿੱਲੀ ਦੀ ਜੀ.ਬੀ. ਰੋਡ ਦਾ ਨਾਮ ਵੀ ਦੇ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਪੁਲਸ ਨੂੰ ਸ਼ਰੇਆਮ ਕੁਝ ਹੋਟਲਾਂ ਵਿਚ ਚੱਲਦੇ ਇਸ ਧੰਦੇ ਬਾਰੇ ਜਾਣਕਾਰੀ ਕਿਉਂ ਨਹੀਂ ਹੈ ਇਸ ਨੂੰ ਲੈ ਕੇ ਵੀ ਲੋਕ ਹੈਰਾਨ ਹਨ। ਚਾਹੇ ਆਮ ਲੋਕਾਂ ਨੂੰ ਇਸ ਨਾਜਾਇਜ਼ ਧੰਦੇ ਬਾਰੇ ਸ਼ਰੇਆਮ ਪਤਾ ਹੈ ਪਰ ਪੁਲਸ ਨੂੰ ਇਸ ਦੀ ਜਾਣਕਾਰੀ ਨਾ ਹੋਣਾ ਕਈ ਸਵਾਲ ਖਡ਼ੇ ਕਰਦਾ ਹੈ।

ਕੀ ਕਹਿਣਾ ਹੈ ਡੀ.ਐੱਸ.ਪੀ. ਸ੍ਰੀ ਅਨੰਦਪੁਰ ਸਾਹਿਬ ਦਾ

ਇਸ ਸਬੰਧ ਵਿਚ ਜਦੋਂ ਡੀ.ਐੱਸ.ਪੀ. ਸ੍ਰੀ ਅਨੰਦਪੁਰ ਸਾਹਿਬ ਸ੍ਰੀ ਅਜੇ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀ ਹੈ, ਉਹ ਇਸ ਸਬੰਧੀ ਜਾਂਚ ਕਰਨਗੇ ਅਤੇ ਕਿਸੇ ਨੂੰ ਵੀ ਗੁਰੂ ਨਗਰੀ ਵਿਚ ਅਜਿਹਾ ਧੰਦਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News