ਜਗਤਪੁਰਾ ਨੇੜੇ ਨਹਿਰ ''ਚੋਂ ਪੁਲਸ ਨੂੰ ਮਿਲੀ ਅਣਪਛਾਤੀ ਔਰਤ ਦੀ ਲਾਸ਼
Wednesday, May 06, 2026 - 03:09 PM (IST)
ਝਬਾਲ (ਨਰਿੰਦਰ) : ਅੱਜ ਥਾਣਾ ਝਬਾਲ ਦੀ ਪੁਲਸ ਨੂੰ ਅਪਰਬਾਰੀ ਦੁਆਬਾ ਨਹਿਰ ਵਿਚੋਂ ਜਗਤਪੁਰਾ ਪੁੱਲ ਨੇੜਿਓਂ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਝਬਾਲ ਪੁਲਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਜਗਤਪੁਰਾ ਨਹਿਰ ਪੁੱਲ ਨੇੜੇ ਪਾਣੀ ਵਿਚ ਇਕ ਔਰਤ ਦੀ ਲਾਸ਼ ਪਈ ਹੈ। ਇਸ 'ਤੇ ਉਨ੍ਹਾਂ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਵੇਖਿਆ ਕਿ 30/32 ਸਾਲ ਦੀ ਇਕ ਔਰਤ ਜਿਸ ਨੇ ਬਾਵਾ ਜਿਹੇ ਰੰਗ ਦਾ ਬਲਾਊਜ਼ ਪਾਇਆ ਤੇ ਬਾਕੀ ਨਗਨ ਹਾਲਤ ਵਿਚ ਨਹਿਰ ਦੇ ਪਾਣੀ ਵਿਚ ਪਈ ਸੀ।
ਉਨ੍ਹਾਂ ਕਿਹਾ ਕਿ ਇਹ ਅਣਪਛਾਤੀ ਲਾਸ਼ ਪਿੱਛੋਂ ਨਹਿਰ ਦੇ ਪਾਣੀ ਵਿਚ ਰੁੜਕੇ ਆਈ ਲੱਗਦੀ ਹੈ। ਫਿਲਹਾਲ ਇਸ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
