ਤਰਨਤਾਰਨ ਦੀ ਰਾਈਸ ਮਿੱਲ ''ਚ ਲੱਗੀ ਭਿਆਨਕ ਅੱਗ ! ਲੱਖਾਂ ਦੀ ਬਾਸਮਤੀ ਸੜ ਕੇ ਸੁਆਹ

Sunday, May 03, 2026 - 09:46 AM (IST)

ਤਰਨਤਾਰਨ ਦੀ ਰਾਈਸ ਮਿੱਲ ''ਚ ਲੱਗੀ ਭਿਆਨਕ ਅੱਗ ! ਲੱਖਾਂ ਦੀ ਬਾਸਮਤੀ ਸੜ ਕੇ ਸੁਆਹ

ਤਰਨਤਾਰਨ (ਰਮਨ)- ਤਰਨਤਾਰਨ ਜ਼ਿਲ੍ਹੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਪਿੱਦੀ ਵਿਖੇ ਕੈਪੀਟਲ ਓਵਰਸੀਜ਼ ਪ੍ਰਾਈਵੇਟ ਲਿਮਿਟਡ ਸ਼ੈਲਰ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਖਾਸ ਕਰਕੇ ਬੋਰੀਆਂ ਵਿੱਚ ਪੈਕ ਕੀਤੇ ਗਏ ਕੀਮਤੀ ਬਾਸਮਤੀ ਚਾਵਲ ਇਸ ਅੱਗ ਦੀ ਭੇਟ ਚੜ੍ਹ ਗਏ ਹਨ।

PunjabKesari

ਜਾਣਕਾਰੀ ਦਿੰਦਿਆਂ ਸ਼ੈਲਰ ਮਾਲਕ ਅਸ਼ਵਨੀ ਮਿੱਤਲ (ਨਿਵਾਸੀ ਫਿਰੋਜ਼ਪੁਰ) ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕਸਾਰ ਕਰੀਬ 5:30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਅੱਗ 'ਤੇ ਕਾਬੂ ਪਾਉਣ ਲਈ ਤਰਨਤਾਰਨ, ਪੱਟੀ ਅਤੇ ਅੰਮ੍ਰਿਤਸਰ ਤੋਂ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੰਗਵਾਈਆਂ ਗਈਆਂ, ਜਿਨ੍ਹਾਂ ਨੇ ਕਰੀਬ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।

ਇਹ ਵੀ ਪੜ੍ਹੋ- 'ਪਹਿਲਾਂ ਇਜ਼ਰਾਈਲ 'ਤੇ ਪਰਮਾਣੂ ਬੰਬ ਸੁੱਟੇਗਾ ਇਰਾਨ, ਫ਼ਿਰ ਯੂਰਪ ਤੇ US..!' ਟਰੰਪ ਨੇ NATO ਨੂੰ ਦੇ'ਤੀ ਚਿਤਾਵਾਨੀ

PunjabKesari

ਮਾਲਕ ਅਨੁਸਾਰ ਫਾਇਰ ਬ੍ਰਿਗੇਡ ਨੇ ਸਮੇਂ ਸਿਰ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ, ਪਰ ਅਜੇ ਤੱਕ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਜਦੋਂ ਤੱਕ ਮਾਲਕ ਆਪਣੇ ਮੌਕੇ 'ਤੇ ਪਹੁੰਚੇ, ਉਦੋਂ ਤੱਕ ਵੱਡੀ ਗਿਣਤੀ ਵਿੱਚ ਚੌਲਾਂ ਦਾ ਸਟਾਕ ਸੜ ਚੁੱਕਾ ਸੀ ਤੇ ਲੱਖਾਂ ਦਾ ਨੁਕਸਾਨ ਹੋ ਚੁੱਕਾ ਸੀ। 

PunjabKesari

ਇਹ ਵੀ ਪੜ੍ਹੋ- ਇਰਾਨ ਮਗਰੋਂ ਹੁਣ ਜਰਮਨੀ ਨਾਲ 'ਪੰਗਾ' ਲੈਣ ਦੇ ਮੂਡ 'ਚ ਟਰੰਪ ! 5,000 ਫ਼ੌਜੀ ਜਵਾਨ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News