ਚੋਰਾਂ ਨੇ ਅੱਧੀ ਰਾਤ ਨੂੰ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਪਤੀ-ਪਤਨੀ ਨੂੰ ਬੰਧਕ ਬਣਾ ਲੁੱਟ ਲਿਆ ਸਾਰਾ ਘਰ
Tuesday, May 05, 2026 - 11:36 AM (IST)
ਤਰਨਤਾਰਨ(ਰਾਜੂ)- ਜ਼ਿਲ੍ਹਾ ਤਰਨਤਾਰਨ ਦੇ ਮੁੰਡਾਪਿੰਡ ਵਿਖੇ ਅੱਧੀ ਰਾਤ ਇਕ ਘਰ ’ਚ ਦਾਖ਼ਲ ਹੋ ਕੇ 8 ਅਣਪਛਾਤੇ ਵਿਅਕਤੀਆਂ ਵੱਲੋਂ ਪਤੀ-ਪਤਨੀ ਨੂੰ ਬੰਧਕ ਬਣਾ ਕੇ ਘਰ ’ਚੋਂ ਚਾਰ ਮੱਝਾਂ, 2 ਬੱਕਰੀਆਂ, ਇਕ ਇਨਵਰਟਰ ਬੈਟਰਾ, ਬਰਤਨ, ਘਰੇਲੂ ਸਮਾਨ ਅਤੇ 16 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਅਧਿਆਪਕਾਂ ਲਈ ਵੱਡੀ ਚਿਤਾਵਨੀ! ਸਿੱਖਿਆ ਵਿਭਾਗ ਨੇ 14 ਮਈ ਦਿੱਤੀ ਆਖਰੀ ਤਾਰੀਖ
ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਕਸ਼ਮੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁੰਡਾਪਿੰਡ ਨੇ ਦੱਸਿਆ ਕਿ ਬੀਤੀ 1 ਮਈ ਦੀ ਰਾਤ ਉਸ ਦਾ ਭਰਾ ਸੁਰਜੀਤ ਸਿੰਘ ਅਤੇ ਭਰਜਾਈ ਰਛਪਾਲ ਕੌਰ ਤਰਨਤਾਰਨ ਆਏ ਹੋਏ ਸੀ ਜਦਕਿ ਉਹ ਆਪਣੀ ਪਤਨੀ ਸਮੇਤ ਘਰ ਵਿਚ ਮੌਜੂਦ ਸੀ ਤਾਂ ਰਾਤ 12.30 ਵਜੇ ਉਸ ਨੂੰ ਖੜਾਕ ਸੁਣਾਈ ਦਿੱਤਾ ਜਦ ਉੱਠ ਕੇ ਵੇਖਿਆ ਤਾਂ 7-8 ਅਣਪਛਾਤੇ ਵਿਅਕਤੀ ਉਸ ਦੇ ਘਰ ਅੰਦਰ ਦਾਖਲ ਹੋਏ ਸਨ, ਜਿੰਨ੍ਹਾਂ ਦੇ ਕੋਲ ਮਾਰੂ ਹਥਿਆਰ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ
ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਫਿਰ ਘਰ ’ਚੋਂ ਚਾਰ ਦੁਧਾਰ ਮੱਝਾਂ, ਇਕ ਬੱਕਰਾ, 2 ਬੱਕਰੀਆਂ, ਇਨਵਰਟਰ ਬੈਟਰਾ, ਬਰਤਨ, ਘਰੇਲੂ ਸਮਾਨ ਅਤੇ ਅਲਮਾਰੀ ’ਚ ਪਏ 16 ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਅਣਪਛਾਤੇ ਮੁਲਜ਼ਮਾਂ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਡੇਰਾ ਬਿਆਸ ਨੂੰ ਰਾਸ਼ਟਰਪਤੀ ਤੋਂ ਵੱਡੀ ਰਾਹਤ, ਹੁਣ ਹਿਮਾਚਲ 'ਚ ਆਪਣੇ ਨਾਂ ਕਰਵਾ ਸਕਣਗੇ ਜ਼ਮੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
