ਤਰਨਤਾਰਨ: ਬਲੈਕ ਆਊਟ ਦੌਰਾਨ ਹੁਕਮਾਂ ਦੀ ਨਿਕਲੀ ਫੂਕ, ਹਨੇਰੇ ਦੀ ਬਜਾਏ ਸਰਚ ਲਾਈਟਾਂ ਨੇ ਚੜ੍ਹਾਇਆ ਦਿਨ

Saturday, Apr 25, 2026 - 12:25 PM (IST)

ਤਰਨਤਾਰਨ: ਬਲੈਕ ਆਊਟ ਦੌਰਾਨ ਹੁਕਮਾਂ ਦੀ ਨਿਕਲੀ ਫੂਕ, ਹਨੇਰੇ ਦੀ ਬਜਾਏ ਸਰਚ ਲਾਈਟਾਂ ਨੇ ਚੜ੍ਹਾਇਆ ਦਿਨ

ਤਰਨਤਾਰਨ (ਰਮਨ) : ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸ਼ੁੱਕਰਵਾਰ ਰਾਤ 8 ਵਜੇ ਜ਼ਿਲਾ ਤਰਨਤਾਰਨ ਵਿਖੇ ‘ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ’ ਮੌਕ ਡਰਿੱਲ ਕਰਵਾਉਣ ਸਬੰਧੀ ਆਦੇਸ਼ ਜਾਰੀ ਕੀਤੇ ਗਏ ਸਨ ਪਰ ਇਸ ਫ਼ਰਮਾਨ ਨੂੰ ਮਜ਼ਾਕ ਸਮਝਦਿਆਂ ਜਿਥੇ ਲੋਕਾਂ ਨੇ ਘਰਾਂ ਅਤੇ ਵਪਾਰਕ ਅਦਾਰਿਆਂ ਵਿਚ ਇਨਵਰਟਰਾਂ/ਜਨਰੇਟਰਾਂ ਨਾਲ ਚੱਲਣ ਵਾਲੀਆਂ ਲਾਈਟਾਂ ਨੂੰ ਬੇਰੋਕ-ਟੋਕ ਜਾਰੀ ਰੱਖਿਆ, ਉਥੇ ਹੀ ਪ੍ਰਸ਼ਾਸਨ ਦੀ ਵੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ।

ਇਹ ਵੀ ਪੜ੍ਹੋ- ਪੰਜਾਬ ਭਰ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ

ਸ਼ਹਿਰ ਦੇ ਪ੍ਰਮੁੱਖ ਬੋਹੜੀ ਚੌਂਕ, ਜਿਥੇ ਪੁਲਸ ਦਾ 24 ਘੰਟੇ ਨਾਕਾ ਰਹਿੰਦਾ ਹੈ, ਵਿਖੇ ਲੱਗੀਆਂ ਵੱਡੀਆਂ ਸਰਚ ਲਾਈਟਾਂ ਨੇ ਦਿਨ ਚੜ੍ਹਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਹ ਲਾਈਟਾਂ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ 15 ਮਿੰਟ ਦੇ ਬਲੈਕ ਆਊਟ ਦੌਰਾਨ ਨਿਰਵਿਘਨ ਚਾਲੂ ਰਹੀਆਂ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਬਲੈਕ ਆਊਟ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਿਚ ਵੱਡੀ ਘਾਟ ਨਜ਼ਰ ਆਈ ਹੈ। ਆਉਣ ਵਾਲੇ ਸਮੇਂ ਵਿਚ ਕਿਸੇ ਅਸਲ ਐਮਰਜੈਂਸੀ ਦੌਰਾਨ ਅਜਿਹੀ ਅਣਗਹਿਲੀ ਕਾਰਨ ਲੋਕਾਂ ਅਤੇ ਪ੍ਰਸ਼ਾਸਨ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਦੀ ਬਹੁਤ ਲੋੜ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੁਲਸ ਅਤੇ ਸਥਾਨਕ ਪ੍ਰਸ਼ਾਸਨ ਦੀ ਭੂਮਿਕਾ ’ਤੇ ਸਵਾਲ

ਹੈਰਾਨੀ ਦੀ ਗੱਲ ਇਹ ਰਹੀ ਕਿ ਰਾਤ 8 ਵਜੇ ਜਦੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀ ਬਿਜਲੀ ਬੰਦ ਕੀਤੀ ਗਈ, ਤਾਂ ਬੋਹੜੀ ਚੌਂਕ ਵਿਚ ਲੱਗੀਆਂ ਨਗਰ ਕੌਂਸਲ ਦੀਆਂ ਵੱਡੀਆਂ ਸਰਚ ਲਾਈਟਾਂ ਨਿਰੰਤਰ ਜਗਦੀਆਂ ਰਹੀਆਂ। ਇਸ ਕਾਰਨ ਚੌਂਕ ਵਿਚ ਪੂਰੀ ਚਮਕ ਬਣੀ ਰਹੀ। ਇਨ੍ਹਾਂ ਲਾਈਟਾਂ ਨੂੰ ਚਲਦਾ ਵੇਖ ਕੇ ਲੋਕਾਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ਼ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ। ਮੌਕੇ ’ਤੇ ਤੈਨਾਤ ਪੁਲਸ ਕਰਮਚਾਰੀਆਂ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿਚ ਹੈ ਕਿਉਂਕਿ ਉਨ੍ਹਾਂ ਵੱਲੋਂ ਲਾਈਟਾਂ ਬੰਦ ਕਰਵਾਉਣ ਲਈ ਕੋਈ ਐਕਸ਼ਨ ਨਹੀਂ ਲਿਆ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ: 2 ਸਾਲਾਂ ਤੱਕ ਧੀ ਦੀ ਪੱਤ ਰੋਲਦਾ ਰਿਹਾ ਕਲਯੁੱਗੀ ਪਿਓ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਰਾਤ 8:10 ਵਜੇ ਲਈ ਗਈ ਤਸਵੀਰ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਨੂੰ ਸਥਾਨਕ ਪ੍ਰਸ਼ਾਸਨ ਨੇ ਟਿੱਚ (ਮਾਮੂਲੀ) ਸਮਝਿਆ ਹੈ। ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਰਿਪੋਰਟ ਨਗਰ ਕੌਂਸਲ ਪਾਸੋਂ ਤਲਬ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News