''ਪ੍ਰਾਪਰਟੀ ਟੈਕਸ'' ਭਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਕਿਤੇ ਲੇਟ ਨਾ ਹੋ ਜਾਇਓ

Saturday, Oct 31, 2020 - 08:48 AM (IST)

ਲੁਧਿਆਣਾ (ਹਿਤੇਸ਼) : ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਲੋਕਾਂ ਨੂੰ ਐਤਵਾਰ ਤੋਂ ਵਿਆਜ-ਪੈਨਲਟੀ 'ਚ ਛੋਟ ਨਹੀਂ ਮਿਲੇਗੀ, ਜਿਸ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਆਖ਼ਰੀ ਦਿਨ ਰੈਵੇਨਿਊ ਜੁਟਾਉਣ ਲਈ ਨਗਰ ਨਿਗਮ ਕਮਿਸ਼ਨਰ ਵੱਲੋਂ ਦਫ਼ਤਰ ਖੁੱਲ੍ਹੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੇਂਦਰ ਵੱਲੋਂ RDF ਦਾ ਪੈਸਾ ਨਾ ਦੇਣ 'ਤੇ ਪੰਜਾਬ ਦੀ ਸਿਆਸਤ ਗਰਮਾਈ, ਕੈਪਟਨ ਨੇ ਸੱਦੀ ਮੀਟਿੰਗ

ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸਰਕਾਰ ਵੱਲੋਂ ਕਰੋੜਾਂ ਦੇ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਲਗਭਗ 7 ਸਾਲ ਬਾਅਦ ਵਨ ਟਾਈਮ ਸੈਟਲਮੈਂਟ ਪਾਲਿਸੀ ਜਾਰੀ ਕੀਤੀ ਗਈ ਹੈ, ਜਿਸ ਦੀ ਸ਼ੁਰੂਆਤ ’ਚ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਨੂੰ ਵਿਆਜ-ਪੈਨਲਟੀ ਦੀ ਮੁਆਫ਼ੀ ਨਾਲ 10 ਫ਼ੀਸਦੀ ਦੀ ਛੋਟ ਵੀ ਦਿੱਤੀ ਗਈ, ਜਦੋਂ ਕਿ ਦੂਜੇ ਪੜਾਅ 'ਚ ਛੋਟ ਨੂੰ ਖ਼ਤਮ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਕੈਬਨਿਟ 'ਚ ਹੋਵੇਗੀ ਵਾਪਸੀ!, ਪੁਰਾਣਾ ਮਹਿਕਮਾ ਮਿਲਣ ਦੀਆਂ ਚਰਚਾਵਾਂ ਨੇ ਫੜ੍ਹਿਆ ਜ਼ੋਰ

 ਹੁਣ ਤੀਜੇ ਪੜਾਅ ’ਚ ਵਿਆਜ ਪੂਰੀ ਤਰ੍ਹਾਂ ਮੁਆਫ਼ ਹੈ ਅਤੇ 10 ਫ਼ੀਸਦੀ ਪੈਨਲਟੀ ਲਾਈ ਜਾ ਰਹੀ ਹੈ, ਭਾਵੇਂ ਕਿ ਕੋਰੋਨਾ ਦੇ ਮੱਦੇਨਜ਼ਰ ਇਸ ਸਕੀਮ 'ਚ ਕਈ ਵਾਰ ਐਕਸਟੈਂਸ਼ਨ ਵੀ ਦਿੱਤੀ ਗਈ ਪਰ ਹੁਣ ਯੋਜਨਾ ਦੀ ਡੈੱਡਲਾਈਨ 31 ਅਕਤੂਬਰ ਨੂੰ ਖ਼ਤਮ ਹੋ ਜਾਵੇਗੀ, ਜਿਸ ਦੇ ਅਧੀਨ ਭਾਵੇਂ ਹੀ ਲੋਕਾਂ ਵੱਲੋਂ ਆਨਲਾਈਨ ਸਿਸਟਮ ਜ਼ਰੀਏ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਪਰ ਸ਼ਨੀਵਾਰ ਕਾਰਨ ਨਗਰ ਨਿਗਮ 'ਚ ਛੁੱਟੀ ਆ ਗਈ ਹੈ।

ਇਹ ਵੀ ਪੜ੍ਹੋ : 'ਆਪ' ਨੇ RDF ਦੇ ਪੈਸੇ ਸਬੰਧੀ ਘੇਰੀ ਕੈਪਟਨ ਸਰਕਾਰ, ਲਾਏ ਖੂਬ ਰਗੜੇ

ਜਿਸ ਦਿਨ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਕਰਨ ਲਈ ਕਮਿਸ਼ਨਰ ਪ੍ਰਦੀਪ ਸੱਭਰਵਾਲ ਵੱਲੋਂ ਨਗਰ ਨਿਗਮ ਦੇ ਦਫ਼ਤਰ ਖੁੱਲ੍ਹੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿੱਥੋਂ ਤੱਕ ਭਗਵਾਨ ਵਾਲਮੀਕਿ ਜੈਅੰਤੀ ਦੀ ਛੁੱਟੀ ਲੈਣ ਦਾ ਸਵਾਲ ਹੈ, ਉਸ ਨੂੰ ਅਗਲੇ ਦਿਨ ਐਡਜਸਟ ਕੀਤਾ ਜਾ ਸਕਦਾ ਹੈ।

 


Babita

Content Editor

Related News