ਲਾਪਰਵਾਹੀ : ਨਿੱਜੀ ਹਸਪਤਾਲ ਨੇ ਬਦਲ ਦਿੱਤੀਆਂ ''ਲਾਸ਼ਾਂ'', ਕੋਰੋਨਾ ਨਾਲ ਹੋਈ ਸੀ ਮੌਤ

Friday, Apr 23, 2021 - 12:15 PM (IST)

ਲਾਪਰਵਾਹੀ : ਨਿੱਜੀ ਹਸਪਤਾਲ ਨੇ ਬਦਲ ਦਿੱਤੀਆਂ ''ਲਾਸ਼ਾਂ'', ਕੋਰੋਨਾ ਨਾਲ ਹੋਈ ਸੀ ਮੌਤ

ਮੋਹਾਲੀ (ਪਰਦੀਪ) : ਸਥਾਨਕ ਨਿੱਜੀ ਹਸਪਤਾਲ ਵਿਚ ਰਾਜੇਸ਼ ਗਰਗ ਨਾਂ ਦੇ ਵਿਅਕਤੀ ਦੇ ਰਿਸ਼ਤੇਦਾਰ ਦੀ ਕੋਵਿਡ 19 ਕਾਰਣ ਮੌਤ ਹੋ ਗਈ। ਇਸ ਤੋਂ ਬਾਅਦ ਲਾਪਰਵਾਹੀ ਦੇ ਚੱਲਦਿਆਂ ਹਸਪਤਾਲ ਵੱਲੋਂ ਰਾਜੇਸ਼ ਗਰਗ ਦੇ ਪਰਿਵਾਰ ਨੂੰ ਕਿਸੇ ਹੋਰ ਮ੍ਰਿਤਕ ਵਿਕਤੀ ਦੀ ਸੌਂਪ ਦਿੱਤੀ ਗਈ। ਇਸ ਮਾਮਲੇ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਦੁਖ਼ਦ ਖ਼ਬਰ, ਅਕਾਲੀ ਆਗੂ ਦੇ ਨੌਜਵਾਨ ਪੁੱਤ ਦੀ 'ਕੋਰੋਨਾ' ਕਾਰਨ ਮੌਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਮਰੀਜ਼ਾਂ ਦੀ ਬਹੁਤਾਤ ਹੋਣ ਕਾਰਣ ਹਸਪਤਾਲ ਪ੍ਰਸ਼ਾਸਨ ਵੱਲੋਂ ਗਲਤੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਗਰਗ ਪਰਿਵਾਰ ਨੂੰ ਦੂਜੇ ਮ੍ਰਿਤਕ ਵਿਆਕਤੀ ਦੀ ਦੇਹ ਸੌਂਪ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ 'ਬੀਬੀਆਂ' ਦੇ ਮੁਫ਼ਤ ਸਫ਼ਰ ਨੇ ਪਾਏ ਪੁਆੜੇ, ਬੱਸ ਅੱਡੇ 'ਤੇ ਜੋ ਹੋਇਆ, ਖੜ੍ਹ-ਖੜ੍ਹ ਤੱਕਣ ਲੱਗੇ ਲੋਕ (ਤਸਵੀਰਾਂ)

ਇਸ ਗਲਤੀ ਦਾ ਪਤਾ ਲੱਗਣ 'ਤੇ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਆਪਣੀ ਗਲਤੀ ਸਵੀਕਾਰ ਕਰਦਿਆਂ ਗਰਗ ਪਰਿਵਾਰ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਦੀ ਸਹੀ ਮ੍ਰਿਤਕ ਦੇਹ ਸੌਂਪੀ ਗਈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News