ਨਿੱਜੀ ਜੈੱਟ ’ਚ ਲਗਜ਼ਰੀ ਉਡਾਣਾਂ ਦੀ ਭਾਰੀ ਮੰਗ, ਲੋਕਾਂ ਨੂੰ ਪਸੰਦੀਦਾ ਸਮੇਂ ’ਤੇ ਨਹੀਂ ਮਿਲ ਰਹੇ ਜਹਾਜ਼

Sunday, Nov 07, 2021 - 09:46 AM (IST)

ਨਿੱਜੀ ਜੈੱਟ ’ਚ ਲਗਜ਼ਰੀ ਉਡਾਣਾਂ ਦੀ ਭਾਰੀ ਮੰਗ, ਲੋਕਾਂ ਨੂੰ ਪਸੰਦੀਦਾ ਸਮੇਂ ’ਤੇ ਨਹੀਂ ਮਿਲ ਰਹੇ ਜਹਾਜ਼

ਜਲੰਧਰ (ਬਿ. ਡੈ.) - ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਦੇਸ਼ ’ਚ ਨਿੱਜੀ ਜੈੱਟ ਜਹਾਜ਼ਾਂ ’ਚ ਲਗਜ਼ਰੀ ਯਾਤਰਾ ਕਰਨ ਦਾ ਰੁਝਾਨ ਇਸ ਤਰ੍ਹਾਂ ਤੇਜ਼ੀ ਨਾਲ ਵਧਿਆ ਹੈ ਕਿ ਕਈ ਵਾਰ ਉਡਾਣ ਭਰਨ ਵਾਲੇ ਆਪਣੀ ਪਸੰਦ ਦੇ ਸਮੇਂ ਅਤੇ ਸਥਾਨ ’ਤੇ ਜਹਾਜ਼ ਪ੍ਰਾਪਤ ਕਰਨ ’ਚ ਅਸਮਰਥ ਹਨ। ਇਸੇ ਕਰਕੇ ਉਹ ਖੁਦ ਦੇ ਜਹਾਜ਼ ਖਰੀਦਣ ’ਤੇ ਵਿਚਾਰ ਕਰ ਰਹੇ ਹਨ। ਦੇਸ਼ ਦੇ ਦੋ ਸਭ ਤੋਂ ਵੱਡੇ ਹਵਾਈ ਅੱਡਿਆਂ ਅਨੁਸਾਰ ਨਿੱਜੀ ਜੈੱਟ ਜਹਾਜ਼ਾਂ ’ਤੇ ਲਗਜ਼ਰੀ ਯਾਤਰਾ ਨੇ ਕੋਵਿਡ ਮਹਾਮਾਰੀ ਤੋਂ ਪਹਿਲਾਂ ਦੀਆਂ ਉਡਾਣਾਂ ਦੀ ਗਿਣਤੀ ਦੇ ਅੰਕੜਿਆਂ ਨੂੰ ਵੀ ਪਾਰ ਕਰ ਲਿਆ ਹੈ। ਹੁਣ ਪਹਿਲੀ ਵਾਰ ਜੈੱਟ ਜਹਾਜ਼ਾਂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। 

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)

ਕੋਵਿਡ ਦੀ ਦੂਜੀ ਲਹਿਰ ਮੱਠੀ ਪੈਣ ਕਾਰਨ ਦਿੱਲੀ ਅਤੇ ਹੈਦਰਾਬਾਦ ਹਵਾਈ ਅੱਡਿਆਂ ’ਤੇ ਚਾਰਟਰਡ ਉਡਾਣਾਂ ਦੀ ਗਿਣਤੀ ਜੂਨ 2021 ਤੋਂ ਹਰ ਮਹੀਨੇ ਲਗਾਤਾਰ ਵਧ ਰਹੀ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਿਜਨੈੱਸ ਜੈੱਟ ਟਰਮੀਨਲ ’ਤੇ ਜੂਨ ਅਤੇ ਸਤੰਬਰ ਦੇ ਦਰਮਿਆਨ ਪ੍ਰਤੀ ਮਹੀਨਾ 910 ਤੋਂ 980 ਉਡਾਣਾਂ ਦੀ ਰਵਾਨਗੀ ਅਤੇ ਵਾਪਸੀ ਵੇਖੀ ਹੈ, ਜੋ ਕੈਲੰਡਰ ਸਾਲ 2019 ਦੇ ਮੁਕਾਬਲੇ 10 ਤੋਂ 22 ਫੀਸਦੀ ਦਾ ਵਾਧਾ ਦਰਸਾਉਂਦਾ ਹੈ। ਇਸੇ ਤਰ੍ਹਾਂ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜੂਨ ਅਤੇ ਸਤੰਬਰ ਦੌਰਾਨ ਪ੍ਰਤੀ ਮਹੀਨਾ 74 ਤੋਂ 110 ਉਡਾਣਾਂ ਦੀ ਰਵਾਨਗੀ ਅਤੇ ਵਾਪਸੀ ਦਰਜ ਕੀਤੀ ਗਈ ਹੈ, ਜੋ 2019 ਦੇ ਮੁਕਾਬਲੇ ਇਸ ਮਹੀਨੇ ’ਚ 10 ਤੋਂ 54 ਫੀਸਦੀ ਦਾ ਵਾਧਾ ਹੈ।

ਪੜ੍ਹੋ ਇਹ ਵੀ ਖ਼ਬਰ ਬਟਾਲਾ: ਦਾਜ ਨਾ ਮਿਲਣ ’ਤੇ ਕੁੜੀ ਦੀ ਕੀਤੀ ਕੁੱਟਮਾਰ, ਫਿਰ ਘਰ ਦੀ ਛੱਤ ਤੋਂ ਧੱਕਾ ਮਾਰ ਦਿੱਤੀ ਦਰਦਨਾਕ ਮੌਤ (ਤਸਵੀਰਾਂ)

ਦਸੰਬਰ ਅਤੇ ਜਨਵਰੀ ਲਈ ਹੁਣ ਤੋਂ ਬੁਕਿੰਗ
ਨਿਜੀ ਜੈੱਟ ਐਗਰੀਗੇਟਰ ਬੁੱਕ ਮਾਈ ਚਾਰਟਰ ਦੇ ਸਹਿ-ਸੰਸਥਾਪਕ ਸਚਿਤ ਵਾਧਵਾ ਕਹਿੰਦੇ ਹਨ ਕਿ ਸਾਨੂੰ ਯੂ. ਕੇ., ਨੀਦਰਲੈਂਡ, ਫ਼ਰਾਂਸ ਲਈ ਬੁਕਿੰਗ ਦਾ ਰੁਝਾਣ ਮਿਲ ਰਿਹਾ ਹੈ। ਮੰਗ ਸਪਲਾਈ ਨਾਲੋਂ ਜ਼ਿਆਦਾ ਹੋ ਗਈ ਹੈ ਕਿਉਂਕਿ ਲੋਕਾਂ ਵੱਲੋਂ ਦਸੰਬਰ ਅਤੇ ਜਨਵਰੀ ਲਈ ਛੁੱਟੀਆਂ ਦੀ ਯਾਤਰਾ ਯੋਜਨਾ ਪਹਿਲਾਂ ਤੋਂ ਹੀ ਬਣਾਈ ਜਾ ਰਹੀ ਹੈ। ਲੋਕ 10-15 ਦਿਨ ਪਹਿਲਾਂ ਤੋਂ ਯੋਜਨਾ ਬਣਾਉਣ ਦੀ ਬਜਾਏ ਦੋ ਮਹੀਨੇ ਪਹਿਲਾਂ ਬੁਕਿੰਗ ਕਰ ਰਹੇ ਹਨ, ਕਿਉਂਕਿ ਉਹ ਆਪਣੀ ਪਸੰਦ ਦਾ ਬੁਟੀਕ ਹੋਟਲ ਪੂਰੀ ਤਰ੍ਹਾਂ ਆਪਣੇ ਲਈ ਚਾਹੁੰਦੇ ਹਨ। ਮੰਗ ਇੰਨੀ ਮਜ਼ਬੂਤ ਹੈ ਕਿ ਵਾਧਵਾ ਦੀ ਕੰਪਨੀ ਨੂੰ ਕੋਵਿਡ ਮਹਾਮਾਰੀ ਤੋਂ ਪਹਿਲਾਂ ਦੇ ਮਾਲੀਏ ’ਚ ਚਾਰ ਗੁਣਾ ਵਾਧੇ ਦੀ ਉਮੀਦ ਹੈ। ਉਹ ਆਪਣੇ ਜਹਾਜ਼ਾਂ ਦੀ ਗਿਣਤੀ ਵਧਾਉਣ ’ਤੇ ਵੀ ਵਿਚਾਰ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ ਗੁਰਪੁਰਬ ’ਤੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ: 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ

ਮਹਾਮਾਰੀ ’ਚ ਤਿਆਰ ਹੋਏ ਨਵੇਂ ਗਾਹਕ
ਮੁੰਬਈ ਹਵਾਈ ਅੱਡੇ ਅਤੇ ਬੇਂਗਲੁਰੂ ਹਵਾਈ ਅੱਡੇ ਨੇ ਡਾਟਾ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਅਜਿਹੀਆਂ ਉਡਾਣਾਂ ਦਾ ਰਿਕਾਰਡ ਨਹੀਂ ਰੱਖਦਾ ਹੈ। ਜੈੱਟ ਸੈੱਟ ਗੋ ਦੀ ਸੰਸਥਾਪਕ ਕਨਿਕਾ ਟੇਕਰੀਵਾਲ ਇਕ ਮੀਡੀਆ ਰਿਪੋਰਟ ’ਚ ਕਹਿੰਦੀ ਹੈ ਕਿ ਮਹਾਮਾਰੀ ਦੌਰਾਨ ਸਿਹਤ ਸੁਰੱਖਿਆ ਦੀ ਚਿੰਤਾ ਦੇ ਕਾਰਨ ਲੋਕਾਂ ਦੇ ਇਕ ਨਵਾਂ ਵਰਗ ਉੱਭਰਿਆ ਹੈ, ਜੋ ਹਵਾਈ ਯਾਤਰਾ ’ਤੇ ਖਰਚ ਕਰਨ ਦੇ ਚਾਹਵਾਨ ਹਨ। ਟੇਕਰੀਵਾਲ ਦਾ ਕਹਿਣਾ ਹੈ ਕਿ ਇਹ ਇਕ ਪੂਰੀ ਤਰ੍ਹਾਂ ਨਾਲ ਨਵਾਂ ਗਾਹਕ ਵਰਗ ਹੈ, ਜੋ ਮਹਾਮਾਰੀ ਦੌਰਾਨ ਸਾਹਮਣੇ ਆਇਆ ਹੈ। ਇਸ ’ਚ ਉਹ ਵੀ ਸ਼ਾਮਲ ਹਨ, ਜੋ ਖਰਚ ਕਰ ਸਕਦੇ ਸਨ ਪਰ ਨਿੱਜੀ ਉਡਾਣ ਨਹੀਂ ਭਰ ਸਕਦੇ ਸਨ। ਹਾਲਾਂਕਿ ਇਸ ਨੂੰ ਐਸ਼ੋ-ਆਰਾਮ ਦਾ ਇਕ ਬੇਕਾਰ ਸਾਧਨ ਮੰਨਿਆ ਜਾਂਦਾ ਸੀ। ਹੁਣ ਇਹ ਗਾਹਕ ਵਰਗ ਸਥਾਈ ਹੁੰਦਾ ਨਜ਼ਰ ਆ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ ਆਪਸੀ ਕਾਟੋ-ਕਲੇਸ਼ ’ਚ ਬੱਚਿਆਂ ਨੂੰ ‘ਸਮਾਰਟ ਫੋਨ’ ਦੇਣਾ ਫਿਰ ਭੁੱਲੀ ਕਾਂਗਰਸ ਸਰਕਾਰ

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News