ਨਿੱਜੀ ਅਨਾਜ ਮੰਡੀ ਬਣਾਉਣ ਦੀ ਆੜ ''ਚ ਭੂ-ਮਾਫੀਆ ਦਾ ਗੋਰਖ ਧੰਦਾ ਸਰਕਾਰ ਨੇ ਕੀਤਾ ਅਸਫਲ

Thursday, Jun 28, 2018 - 01:40 PM (IST)

ਨਿੱਜੀ ਅਨਾਜ ਮੰਡੀ ਬਣਾਉਣ ਦੀ ਆੜ ''ਚ ਭੂ-ਮਾਫੀਆ ਦਾ ਗੋਰਖ ਧੰਦਾ ਸਰਕਾਰ ਨੇ ਕੀਤਾ ਅਸਫਲ

ਬੁਢਲਾਡਾ (ਮਨਚੰਦਾ) — ਸਥਾਨਕ ਸ਼ਹਿਰ 'ਚ 110 ਸਾਲ ਪੁਰਾਣੀ ਅਨਾਜ ਮੰਡੀ ਹੋਣ ਕਾਰਨ ਸ਼ਹਿਰ ਦੇ ਕੁਝ ਵਪਾਰੀ ਲੋਕਾਂ ਵਲੋਂ ਲੰਮੇ ਸਮੇਂ ਤੋਂ ਸਰਕਾਰ ਤੋਂ ਸ਼ਹਿਰ ਦੇ ਬਾਹਰ ਨਵੀਂ ਅਨਾਜ ਮੰਡੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਲੋਕਾਂ ਦੀ ਇਹ ਮੰਗ ਕੁਝ ਭੂ-ਮਾਫੀਆ ਲੋਕਾਂ ਦੀ ਬਦਨੀਤੀ ਕਾਰਨ ਨਵੀਂ ਅਨਾਜ ਮੰਡੀ ਸੁਪਨਾ ਬਣ ਕੇ ਰਹਿ ਗਈ ਹੈ ਕਿਉਂਕਿ ਕੁਝ ਭੂ-ਮਾਫੀਏ ਲੋਕਾਂ ਵਲੋਂ ਲੋਕਾਂ ਦੀ ਮੰਗ ਨੂੰ ਅਸਿੱਧੇ ਢੰਗ ਨਾਲ ਉਨ੍ਹਾਂ ਦੇ ਵਪਾਰ ਨਾਲ ਜੁੜੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਕੁਝ ਭੂ-ਮਾਫੀਏ ਦੇ ਲੋਕਾਂ ਵਲੋਂ ਨਿੱਜੀ ਅਨਾਜ ਮੰਡੀ ਬਣਾਉਣ ਦੇ ਫੈਸਲੇ 'ਤੇ ਮੋਹਰ ਲਾਉਂਦੀਆਂ ਇਸ ਗੋਰਖ ਧੰਦੇ ਨੂੰ ਅੱਗੇ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਰਕਾਰੀ ਤੰਤਰ ਮੰਤਰ ਤੇ ਅਫਸਰਸ਼ਾਹੀ ਇਸ ਗੋਰਖਧੰਦੇ ਦੀ ਯੋਜਨਾ ਸਮਝ ਲੱਗਣ ਕਾਰਨ ਨਿੱਜੀ ਅਨਾਜ ਮੰਡੀ ਦਾ ਮਾਮਲਾ ਖਟਾਈ 'ਚ ਪੈ ਗਿਆ ਤੇ ਭੋਲੇ ਭਾਲੇ ਲੋਕ ਲੱਖਾਂ ਕਰੋੜਾਂ ਰੁਪਏ ਦੀ ਮਾਰ 'ਚ ਆ ਗਏ ਕਿਉਂਕਿ ਪੰਜਾਬ ਸਰਕਾਰ ਵਲੋਂ ਸਪਸ਼ੱਟ ਤੌਰ 'ਤੇ ਐਲਾਨ ਕਰ ਦਿੱਤਾ ਗਿਆ ਸੀ ਕਿ ਨਿੱਜੀ ਅਨਾਜ ਮੰਡੀ ਬਣਾਉਣ ਦਾ ਸੁਪਨਾ ਦਿਖਾਇਆ ਗਿਆ ਸੀ ਕਿ ਮਾਡਰਨ ਤਰੀਕੇ ਨਾਲ ਨਿੱਜੀ ਮੰਡੀ ਦਾ ਨਿਰਮਾਣ ਕੀਤਾ ਜਾਵੇਗਾ ਤੇ ਇਸ 'ਤੇ ਸਾਰਾ ਖਰਚਾ ਵਪਾਰੀਆਂ ਵਲੋਂ ਕੀਤਾ ਜਾਵੇਗਾ। ਇਸ ਦੇ ਏਵੱਜ ਵਜੋਂ ਦੁਕਾਨਦਾਰਾਂ ਨੂੰ ਅਨਾਜ ਮੰਡੀ 'ਚ ਦੁਕਾਨਾਂ ਅਲਾਟ ਕਰਨ ਲਈ ਪਹਿਲਾ ਤੋਂ ਹੀ ਲੱਖਾਂ ਰੁਪਏ ਪੇਸ਼ਗੀ ਵਜੋਂ ਵਸੂਲੇ ਗਏ ਜੋ ਕਰੋੜਾ ਰੁਪਏ ਤੱਕ ਪਹੁੰਚ ਗਏ। ਯੋਜਨਾ ਅਨੁਸਾਰ ਵਪਾਰੀਆਂ ਨੇ ਕੁਝ ਏਕੜ ਜ਼ਮੀਨ ਪੰਚਾਇਤੀ ਜ਼ਮੀਨ ਦੇ ਨਜ਼ਦੀਕ ਖਰੀਦ ਕੇ ਉਸ ਨੂੰ ਨਵੀਂ ਅਨਾਜ ਮੰਡੀ ਦਾ ਦਰਜਾ ਦੇਣ ਲਈ ਸਰਕਾਰੀ ਦਰਬਾਰੇ ਸਰਗਰਮੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ।
ਉਸ ਸਮੇਂ ਦੇ ਤੱਤਕਾਲੀਨ ਡੀ. ਸੀ. ਨੇ ਸਪਸ਼ੱਟ ਰੂਪ 'ਚ ਦੁਕਾਨਦਾਰਾਂ ਨੂੰ ਦੱਸ ਦਿੱਤਾ ਗਿਆ ਸੀ ਕਿ ਸਰਕਾਰ ਦਾ ਨਿੱਜੀ ਅਨਾਜ ਮੰਡੀ ਬਣਾਉਣ ਦਾਕੋਈ ਪ੍ਰਸਤਾਵ ਨਹੀਂ ਹੈ, ਜਿਸ ਕਾਰਨ ਨਿੱਜੀ ਅਨਾਜ ਮੰਡੀ ਬਣਾਉਣ ਦੀਆਂ ਯੋਜਨਾਵਾਂ 'ਤੇ ਪਾਣੀ ਫਿਰ ਗਿਆ। ਪੰਜਾਬ 'ਚ ਕੈਪਟਨ ਸਰਕਾਰ ਦੀ ਆਮਦ 'ਤੇ ਕੁਝ ਭੂ-ਮਾਫੀਏ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੱਕ ਸਥਾਨਕ ਚੌਧਰੀ ਲੀਡਰਾਂ ਨੂੰ ਲੈ ਕੇ ਨਵੀਂ ਅਨਾਜ ਮੰਡੀ ਦਾ ਮਾਮਲਾ ਫਿਰ ਸਰਕਾਰ ਦੇ ਪਾਲੇ 'ਚ ਸੁੱਟ ਦਿੱਤਾ ਪਰ ਉਸ ਸਮੇਂ ਦੇ ਡੀ. ਸੀ. ਅਮਿੱਤ ਢਾਕਾ ਅੱਜ ਕੱਲ ਮੰਡੀ ਬੋਰਡ ਦੇ ਸਕੱਤਰ ਹਨ ਜਿਸ ਕਾਰਨ ਭੂ-ਮਾਫੀਆ ਦਾ ਨਵੀਂ ਅਨਾਜ ਮੰਡੀ ਬਣਾਉਣ ਦੀ ਯੋਜਨਾ ਠੁੱਸ ਹੋ ਕੇ ਰਹੀ ਗਈ ਹੈ।
ਕੀ ਕਹਿਣੈ ਡਿਪਟੀ ਕਮਿਸ਼ਨਰ ਦਾ 
ਡਿਪਟੀ ਕਮਿਸ਼ਨਰ ਮਾਨਸਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਨਿੱਜੀ ਅਨਾਜ ਮੰਡੀ ਦਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਨਿੱਜੀ ਅਨਾਜ ਮੰਡੀ ਬਣਾਉਣ ਦੀ ਪ੍ਰਤੀਕਿਰਿਆ ਸਰਕਾਰ ਦੇ ਏਜੰਡੇ 'ਚ ਨਹੀਂ ਹੈ ਪਰ ਉਹ ਇਸ ਮਾਮਲੇ ਨੂੰ ਸਰਕਾਰ ਦੇ ਧਿਆਨ 'ਚ ਲਿਆਉਣਗੇ।


Related News