ਸਿੱਖਿਆ ਦਾ ਕੇਂਦਰ ਬਣੀਆਂ ਜੇਲ੍ਹ ਬੈਰਕਾਂ, ਕੈਦੀਆਂ ਨੇ ਦਿੱਤੀਆਂ ਸਾਲਾਨਾ ਪ੍ਰੀਖਿਆਵਾਂ

Thursday, Nov 28, 2024 - 02:43 PM (IST)

ਸਿੱਖਿਆ ਦਾ ਕੇਂਦਰ ਬਣੀਆਂ ਜੇਲ੍ਹ ਬੈਰਕਾਂ, ਕੈਦੀਆਂ ਨੇ ਦਿੱਤੀਆਂ ਸਾਲਾਨਾ ਪ੍ਰੀਖਿਆਵਾਂ

ਲੁਧਿਆਣਾ (ਸਿਆਲ)- ਗੁਨਾਹਾਂ ਦੀ ਸਜ਼ਾ ਭੁਗਤ ਰਹੇ ਕਈ ਕੈਦੀਆਂ ਨੂੰ ਭਵਿੱਖ ’ਚ ਕੁਝ ਬਣਨ ਦੀ ਲਾਲਸਾ ਹੁੰਦੀ ਹੈ ਅਤੇ ਕਈ ਕੈਦੀਆਂ/ਹਵਾਲਾਤੀਆਂ ਦਾ ਜੇਲ ਸਮੇਂ ਦੌਰਾਨ ਸਿੱਖਿਆ ਗ੍ਰਹਿਣ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੁੰਦਾ ਹੈ, ਤਾਂ ਕਿ ਰਿਹਾਅ ਹੋਣ ਤੋਂ ਬਾਅਦ ਚੰਗਾ ਨਾਗਰਿਕ ਬਣ ਕੇ ਚੰਗਾ ਜੀਵਨ ਬਤੀਤ ਕਰ ਸਕਣ। ਇਸ ਕੜੀ ਤਹਿਤ ਤਾਜਪੁਰ ਰੋਡ ਦੀ ਬ੍ਰੋਸਟਲ ਜੇਲ ’ਚ ਕੈਦੀਆਂ/ਹਵਾਲਾਤੀਆਂ ਨੇ 10ਵੀਂ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਦਿੱਤੀਆਂ। ਇਹ ਪ੍ਰੀਖਿਆਵਾਂ (ਐੱਨ. ਆਈ. ਓ. ਐੱਸ.) ਵੱਲੋਂ ਲਈਆਂ ਗਈਆਂ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 15 ਜ਼ਿਲ੍ਹਿਆਂ ਲਈ ਅਲਰਟ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਬ੍ਰੋਸਟਲ ਜੇਲ ਦੇ ਡਿਪਟੀ ਸੁਪਰਡੈਂਟ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੈਦੀਆਂ ਨੇ ਹਿੰਦੀ, ਪੇਂਟਿੰਗ, ਸੋਸ਼ਲ ਸਾਇੰਸ, ਸਾਇੰਸ ਐਂਡ ਟੈਕਨਾਲੋਜੀ, ਪੰਜਾਬੀ, ਟਲਰਿੰਗ ਐਂਡ ਕੱਟਿੰਗ, ਇੰਗਲਿਸ਼, ਹਿੰਦੀ ਦੀਆਂ ਪ੍ਰੀਖਿਆਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਅੱਜ ਇਕ ਕੈਦੀ ਜੋ ਕਤਲ ਦੇ ਮਾਮਲੇ ’ਚ 20 ਸਾਲ ਦੀ ਸਜ਼ਾ ਭੁਗਤ ਰਿਹਾ ਹੈ ਅਤੇ ਇਕ ਹਵਾਲਾਤੀ ਜੋ ਝਪਟਮਾਰੀ ਦੇ ਦੋਸ਼ ’ਚ ਜੇਲ ’ਚ ਬੰਦ ਹੈ। ਉਕਤ ਦੋਵਾਂ ਨੇ ਬੋਰਡ ਪ੍ਰੀਖਿਆਵਾਂ ਦਿੱਤੀਆਂ ਅਤੇ ਹੋਰ ਕੈਦੀ ਵੀ ਪ੍ਰੀਖਿਆਵਾਂ ਦੇ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 35 ਲੱਖ ਲੋਕਾਂ ਨੂੰ ਮਿਲੇਗਾ ਖ਼ਾਸ ਤੋਹਫ਼ਾ! List 'ਚ ਆ ਗਿਆ ਨਾਂ

ਢਿੱਲੋਂ ਨੇ ਦੱਸਿਆ ਕਿ ਬੀਤੇ ਕਈ ਮਹੀਨਿਆਂ ਤੋਂ ਜੇਲ੍ਹ ’ਚ ਕੋਈ ਅਧਿਆਪਕ ਤਾਇਨਾਤ ਨਾ ਹੋਣ ਦੇ ਬਾਵਜੂਦ ਕੈਦੀਆਂ ਨੇ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਖੁਦ ਕੀਤੀ। ਇਸ ਸਾਲ ਪ੍ਰੀਖਿਆ ਦੌਰਾਨ ਫਲਾਇੰਗ ਸਕੁਐਡ ਆਬਜ਼ਰਵਰ ਵੀ ਨਿਯੁਕਤ ਕੀਤੇ ਗਏ। ਕੈਦੀਆਂ ਦੀ ਪ੍ਰੀਖਿਆ ਦੇਣ ਲਈ ਬੈਰਕਾਂ ਨੂੰ ਸੈਂਟਰ ਦਾ ਰੂਪ ਦਿੱਤਾ ਗਿਆ। ਸਾਲਾਨਾ ਪ੍ਰੀਖਿਆਵਾਂ 28 ਅਕਤੂਬਰ ਤੋਂ 27 ਨਵੰਬਰ ਤੱਕ ਚੱਲੀਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News